ਭਾਰਤ 10 ਫ਼ੀਸਦੀ ਤੋਂ ਵੱਧ ਦੀ ਆਰਥਿਕ ਵਾਧਾ ਦਰ ਹਾਸਲ ਕਰ ਸਕਦੈ : ਨਿਰਮਲਾ ਸੀਤਾਰਮਨ

Sunday, Sep 27, 2026 - 05:46 AM (IST)

ਭਾਰਤ 10 ਫ਼ੀਸਦੀ ਤੋਂ ਵੱਧ ਦੀ ਆਰਥਿਕ ਵਾਧਾ ਦਰ ਹਾਸਲ ਕਰ ਸਕਦੈ : ਨਿਰਮਲਾ ਸੀਤਾਰਮਨ

ਬਿਜ਼ਨੈੱਸ ਡੈਸਕ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਭਾਰਤ 10 ਫੀਸਦੀ ਤੋਂ ਵੱਧ ਦੀ ਆਰਥਿਕ ਵਾਧਾ ਦਰ ਹਾਸਲ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਖੇਤਰਾਂ ’ਚ ਟੈਕਨਾਲੋਜੀ ਅਤੇ ਇਨੋਵੇਸ਼ਨ ਨੂੰ ਵੱਡੇ ਪੱਧਰ ’ਤੇ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਆਈ. ਆਈ. ਟੀ. ਮਦਰਾਸ ਅਲੂਮਨਾਈ ਐਸੋਸੀਏਸ਼ਨ ਵੱਲੋਂ ਇੱਥੇ ਆਯੋਜਿਤ ਇਕ ਚਰਚਾ ’ਚ ਉਨ੍ਹਾਂ ਕਿਹਾ ਕਿ ਉੱਚ ਆਰਥਿਕ ਵਾਧਾ ਦਰ ‘ਆਤਮਨਿਰਭਰ ਭਾਰਤ’ ਅਤੇ ‘ਵਿਕਸਤ ਭਾਰਤ’ ਵੱਲ ਦੇਸ਼ ਦੀ ਯਾਤਰਾ ਨੂੰ ਰਫਤਾਰ ਦੇਣ ’ਚ ਮਦਦ ਕਰੇਗੀ ਪਰ ਇਸ ਦੇ ਲਈ ਸਾਰੇ ਪੱਖਾਂ ਵੱਲੋਂ ਬਹੁਤ ਜ਼ਿਆਦਾ ਯਤਨ ਕਰਨੇ ਪੈਣਗੇ।

ਇਹ ਵੀ ਪੜ੍ਹੋ : ਟ੍ਰੇਨ ਹਾਦਸੇ 'ਚ ਮਾਰੇ ਗਏ ਯਾਤਰੀ ਕੋਲ ਟਿਕਟ ਨਾ ਹੋਣ 'ਤੇ ਵੀ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ

ਸੀਤਾਰਮਨ ਨੇ ਕਿਹਾ, ‘‘10 ਫੀਸਦੀ ਤੋਂ ਵੱਧ ਦੀ ਵਾਧਾ ਦਰ ਹਾਸਲ ਕਰਨਾ ਸੰਭਵ ਹੈ ਅਤੇ ਮੈਂ ਇਹ ਗੱਲ ਸਿਰਫ ਤੁਹਾਡਾ ਸਾਰਿਆਂ ਦਾ ਉਤਸ਼ਾਹ ਵਧਾਉਣ ਲਈ ਨਹੀਂ ਕਹਿ ਰਹੀ ਹਾਂ। ਇਹ ਅਸਲ ’ਚ ਸੰਭਵ ਹੈ।’’ ਉਨ੍ਹਾਂ 2015 ਤੋਂ ਬਾਅਦ ਸਟਾਰਟਅੱਪਸ ਦੇ ਤੇਜ਼ੀ ਨਾਲ ਹੋਏ ਵਿਸਥਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਾਲਾਂ ’ਚ ਅਰਥਵਿਵਸਥਾ ’ਚ ਅਹਿਮ ਯੋਗਦਾਨ ਪਾ ਸਕਦੇ ਹਨ। ਸੀਤਾਰਮਨ ਨੇ ਕਿਹਾ, ‘‘ਸਾਡੇ ਇੱਥੇ ਨਾਂਹ-ਪੱਖੀ ਗੱਲਾਂ ਕਰਨ ਵਾਲਿਆਂ ਦੀ ਘਾਟ ਨਹੀਂ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਭਾਰਤ ਦੇ ਅਸਫਲ ਹੋਣ ’ਤੇ ਅਸਿੱਧੇ ਤੌਰ ’ਤੇ ਖੁਸ਼ੀ ਮਿਲਦੀ ਹੈ। ਅਸੀਂ ਬਿਲਕੁਲ ਅਜਿਹਾ ਬਰਦਾਸ਼ਤ ਨਹੀਂ ਕਰ ਸਕਦੇ। ਸਾਨੂੰ ਅਜਿਹੇ ਲੋਕਾਂ ਨੂੰ ਹਾਂ-ਪੱਖੀ ਸੋਚਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News