ਬੰਗਲਾਦੇਸ਼ੀ ਪਸ਼ੂ ਤਸਕਰਾਂ ਨੇ BSF ਜਵਾਨ ਨੂੰ ਕੀਤਾ ਅਗਵਾ, ਸੰਘਣੀ ਧੁੰਦ ਕਾਰਨ ਭਟਕ ਗਿਆ ਸੀ ਰਸਤਾ

Monday, Dec 22, 2025 - 04:44 PM (IST)

ਬੰਗਲਾਦੇਸ਼ੀ ਪਸ਼ੂ ਤਸਕਰਾਂ ਨੇ BSF ਜਵਾਨ ਨੂੰ ਕੀਤਾ ਅਗਵਾ, ਸੰਘਣੀ ਧੁੰਦ ਕਾਰਨ ਭਟਕ ਗਿਆ ਸੀ ਰਸਤਾ

ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਇੱਕ ਜਵਾਨ ਨੂੰ ਬੰਗਲਾਦੇਸ਼ੀ ਪਸ਼ੂ ਤਸਕਰਾਂ ਵੱਲੋਂ ਅਗਵਾ ਕੀਤੇ ਜਾਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ, ਭਾਰਤੀ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਸਦਕਾ ਜਵਾਨ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਸਵੇਰੇ ਜ਼ਿਲ੍ਹੇ ਦੇ ਮੇਖਲੀਗੰਜ ਇਲਾਕੇ ਵਿੱਚ ਵਾਪਰੀ। ਬੀ.ਐੱਸ.ਐੱਫ. ਦੀ 174ਵੀਂ ਬਟਾਲੀਅਨ ਦਾ ਜਵਾਨ ਵੇਦ ਪ੍ਰਕਾਸ਼ ਸਰਹੱਦ 'ਤੇ ਪਸ਼ੂ ਤਸਕਰਾਂ ਦਾ ਪਿੱਛਾ ਕਰ ਰਿਹਾ ਸੀ। ਇਲਾਕੇ ਵਿੱਚ ਭਾਰੀ ਧੁੰਦ ਹੋਣ ਕਾਰਨ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰਕੇ ਬੰਗਲਾਦੇਸ਼ ਦੀ ਸੀਮਾ ਅੰਦਰ ਚਲਾ ਗਿਆ, ਜਿੱਥੇ ਘਾਤ ਲਗਾ ਕੇ ਬੈਠੇ ਬੰਗਲਾਦੇਸ਼ੀ ਤਸਕਰਾਂ ਨੇ ਉਸ ਨੂੰ ਅਗਵਾ ਕਰ ਲਿਆ।

BSF ਅਤੇ BGB ਦੀ ਮੀਟਿੰਗ ਤੋਂ ਬਾਅਦ ਹੋਈ ਰਿਹਾਈ ਜਿਵੇਂ ਹੀ ਜਵਾਨ ਦੇ ਅਗਵਾ ਹੋਣ ਦੀ ਜਾਣਕਾਰੀ ਮਿਲੀ, ਬੀ.ਐੱਸ.ਐੱਫ. ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਇਸ ਮਾਮਲੇ ਨੂੰ 'ਬਾਰਡਰ ਗਾਰਡਜ਼ ਬੰਗਲਾਦੇਸ਼' (BGB) ਦੇ ਸਾਹਮਣੇ ਉਠਾਇਆ। ਦੋਵਾਂ ਦੇਸ਼ਾਂ ਦੇ ਸਰਹੱਦੀ ਅਧਿਕਾਰੀਆਂ ਵਿਚਕਾਰ ਹੋਈਆਂ ਫਲੈਗ ਮੀਟਿੰਗਾਂ ਅਤੇ ਲਗਾਤਾਰ ਸੰਪਰਕ ਤੋਂ ਬਾਅਦ, ਵੇਦ ਪ੍ਰਕਾਸ਼ ਨੂੰ ਐਤਵਾਰ ਸ਼ਾਮ ਨੂੰ ਸੁਰੱਖਿਅਤ ਭਾਰਤ ਵਾਪਸ ਭੇਜ ਦਿੱਤਾ ਗਿਆ। ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਜਵਾਨ ਹੁਣ ਆਪਣੇ ਕੈਂਪ ਵਿੱਚ ਸਹੀ-ਸਲਾਮਤ ਹੈ।


author

Shubam Kumar

Content Editor

Related News