ਪਾਕਿਸਤਾਨ ਦੀ ਇਕ ਹੋਰ ਨਾਪਾਕ ਹਰਕਤ ! ਨੋਟ ਬੰਨ੍ਹ ਕੇ ਭਾਰਤ ਵੱਲ ਭੇਜੇ ਪਾਕਿਸਤਾਨੀ ਗੁਬਾਰੇ

Monday, Feb 23, 2026 - 05:03 PM (IST)

ਪਾਕਿਸਤਾਨ ਦੀ ਇਕ ਹੋਰ ਨਾਪਾਕ ਹਰਕਤ ! ਨੋਟ ਬੰਨ੍ਹ ਕੇ ਭਾਰਤ ਵੱਲ ਭੇਜੇ ਪਾਕਿਸਤਾਨੀ ਗੁਬਾਰੇ

ਜੰਮੂ- ਜੰਮੂ ਕੋਲ ਅਖਨੂਰ ਸੈਕਟਰ ਦੇ ਇਕ ਸਰਹੱਦੀ ਪਿੰਡ ਤੋਂ ਸੋਮਵਾਰ ਨੂੰ 2 ਗੁਬਾਰੇ ਬਰਾਮਦ ਕੀਤੇ ਗਏ। ਜਿਨ੍ਹਾਂ 'ਚੋਂ ਇਕ 'ਚ ਪਾਕਿਸਤਾਨੀ 5,000 ਰੁਪਏ ਦਾ ਨੋਟ ਅਤੇ ਦੂਜੇ 'ਚ ਅਮਰੀਕੀ ਡਾਲਰ ਦਾ ਨੋਟ ਬੰਨ੍ਹਿਆ ਹੋਇਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਵਾਈ ਜਹਾਜ਼ ਦੇ ਆਕਾਰ ਦੇ ਚਿੱਟੇ ਅਤੇ ਲਾਲ ਗੁਬਾਰੇ ਖੌਰ ਸਰਹੱਦੀ ਖੇਤਰ ਦੇ ਗੁਨਾਰਾ ਪਿੰਡ 'ਚ ਇਕ ਦਰੱਖਤ 'ਤੇ ਫਸੇ ਹੋਏ ਪਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੁਬਾਰੇ ਨਾਲ ਪਾਕਿਸਤਾਨੀ ਮੋਬਾਈਲ ਨੰਬਰ ਅਤੇ ਕਿਊਆਰ (QR) ਕੋਡ ਵੀ ਜੁੜਿਆ ਸੀ। 

ਉਨ੍ਹਾਂ ਕਿਹਾ ਕਿ ਗੁਬਾਰੇ ਅੰਤਰਰਾਸ਼ਟਰੀ ਸਰਹੱਦ ਦੇ ਇਕ ਪਾਸੇ ਪਾਕਿਸਤਾਨ ਵਲੋਂ ਉੱਡ ਕੇ ਆਏ ਪ੍ਰਤੀਤ ਹੁੰਦੇ ਹਨ। ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਤੋਂ ਆਉਣ ਵਾਲੇ ਗੁਬਾਰਿਆਂ ਦਾ ਉਤਰਨਾ ਦਾ ਇਕ ਆਮ ਗੱਲ ਹੈ ਪਰ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ 'ਚ ਵਿਦੇਸ਼ੀ ਕਰੰਸੀ ਦੇ ਨੋਟ ਲੱਗੇ ਹੋਏ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਨੇ ਪਾਕਿਸਤਾਨ ਵਲੋਂ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਦੇ ਖੇਤਾਂ 'ਚ ਆ ਕੇ ਡਿੱਗੇ 16 ਲਾਲ ਗੁਬਾਰੇ ਜ਼ਬਤ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਧਾਰਿਆਲਾ ਜੰਗਲਾਤ ਖੇਤਰ 'ਚ ਇਕ ਜੰਗ ਲੱਗਾ ਹੋਇਆ ਗ੍ਰਨੇਡ ਬਰਾਮਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News