ਟਰੇਨ ''ਤੇ ਚੜ੍ਹਦੇ ਸਮੇਂ ਬਾਂਦਰਾ ਰੇਲਵੇ ਸਟੇਸ਼ਨ ''ਤੇ ਮੱਚੀ ਭਗਦੜ, 9 ਲੋਕ ਜ਼ਖ਼ਮੀ

Sunday, Oct 27, 2024 - 10:06 AM (IST)

ਮੁੰਬਈ : ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਐਤਵਾਰ ਸਵੇਰੇ ਰੇਲਗੱਡੀ 'ਤੇ ਚੜ੍ਹਨ ਲਈ ਹੋਈ ਧੱਕਾ-ਮੁੱਕੀ ਦੌਰਾਨ ਭਗਦੜ ਮੱਚ ਗਈ, ਜਿਸ ਕਾਰਨ 9 ਲੋਕ ਜ਼ਖ਼ਮੀ ਹੋ ਗਏ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ ਸਵੇਰੇ 5.56 ਵਜੇ ਬਾਂਦਰਾ ਟਰਮੀਨਲ ਦੇ ਪਲੇਟਫਾਰਮ ਨੰਬਰ ਇਕ 'ਤੇ ਵਾਪਰੀ ਹੈ। ਬ੍ਰਿਹਨਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ 22921 ਬਾਂਦਰਾ-ਗੋਰਖਪੁਰ ਐਕਸਪ੍ਰੈਸ ਟਰੇਨ ਵਿੱਚ ਸਵਾਰ ਹੋਣ ਲਈ ਯਾਤਰੀਆਂ ਦੀ ਭਾਰੀ ਭੀੜ ਸੀ। 

ਇਹ ਵੀ ਪੜ੍ਹੋ - ਨਈਂ ਰੀਸਾਂ ਪੰਜਾਬ ਦੇ ਸ਼ੇਰ ਦੀਆਂ, Diljit Dosanjh ਨੇ ਦਿੱਲੀ 'ਚ ਕਰਵਾ 'ਤੀ ਬੱਲੇ-ਬੱਲੇ, ਵੀਡੀਓ ਵਾਇਰਲ

ਇਸ ਭਗਦੜ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਭਾਭਾ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸ਼ਬੀਰ ਅਬਦੁਲ ਰਹਿਮਾਨ (40), ਪਰਮੇਸ਼ਰ ਸੁਖਦਰ ਗੁਪਤਾ (28), ਰਵਿੰਦਰ ਹਰੀਹਰ ਚੂਮਾ (30), ਰਾਮਸੇਵਕ ਰਵਿੰਦਰ ਪ੍ਰਸਾਦ ਪ੍ਰਜਾਪਤੀ (29), ਸੰਜੇ ਤਿਲਕਰਾਮ ਕਾਂਗੇ (27), ਦਿਵਯਾਂਸ਼ੂ ਯੋਗੇਂਦਰ ਯਾਦਵ (18), ਮੁਹੰਮਦ ਸ਼ਰੀਫ ਸ਼ੇਖ (25), ਇੰਦਰਜੀਤ ਸਾਹਨੀ (19) ਅਤੇ ਨੂਰ ਮੁਹੰਮਦ ਸ਼ੇਖ (18) ਦੇ ਰੂਪ ਵਿਚ ਵਜੋਂ ਹੋਈ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News