ਰਾਜ ਸਭਾ ਦੀ ਕਾਰਵਾਈ 9 ਮਾਰਚ ਲਈ ਮੁਲਤਵੀ

Friday, Feb 13, 2026 - 02:00 PM (IST)

ਰਾਜ ਸਭਾ ਦੀ ਕਾਰਵਾਈ 9 ਮਾਰਚ ਲਈ ਮੁਲਤਵੀ

ਨਵੀਂ ਦਿੱਲੀ- ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ 9 ਮਾਰਚ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਇਸ ਦੇ ਨਾਲ ਬਜਟ ਸੈਸ਼ਨ ਦਾ ਪਹਿਲਾ ਪੜਾਅ ਖ਼ਤਮ ਹੋ ਗਿਆ। ਉੱਚ ਸਦਨ 'ਚ ਸਵੇਰੇ 11 ਵਜੇ ਬੈਠਕ ਸ਼ੁਰੂ ਹੋਣ 'ਤੇ ਜ਼ੀਰੋ ਕਾਲ ਹੋਇਆ, ਜਿਸ 'ਚ ਵੱਖ-ਵੱਖ ਦਲਾਂ ਨੇ ਲੋਕ ਮਹੱਤਵ ਦੇ ਕਈ ਮੁੱਦੇ ਆਸਨ ਦੀ ਮਨਜ਼ੂਰੀ ਨਾਲ ਚੁੱਕੇ। ਇਸ ਤੋਂ ਬਾਅਦ ਸਦਨ 'ਚ ਪ੍ਰਸ਼ਨਕਾਲ ਚੱਲਿਆ। ਪ੍ਰਸ਼ਨਕਾਲ ਪੂਰਾ ਹੋਣ ਤੋਂ ਬਾਅਦ ਸਪੀਕਰ ਸੀਪੀ ਰਾਧਾਕ੍ਰਿਸ਼ਨ ਨੇ ਐਲਾਨ ਕੀਤਾ ਕਿ ਅੱਜ ਜਿਹੜੇ ਮੈਂਬਰਾਂ ਵਲੋਂ ਵਿਸ਼ੇਸ਼ ਜ਼ਿਕਰ ਰਰਾਹੀਂ ਲੋਕ ਮਹੱਤਵ ਦੇ ਮੁੱਦੇ ਚੁੱਕੇ ਜਾਣੇ ਸਨ, ਉਨ੍ਹਾਂ ਨੂੰ ਸਦਨ ਦੇ ਮੇਜ਼ 'ਤੇ ਪੇਸ਼ ਮੰਨ ਲਿਆ ਗਿਆ ਹੈ। ਸਪੀਕਰ ਨੇ ਇਸ ਤੋਂ ਬਾਅਦ ਸੈਸ਼ਨ ਨੂੰ 9 ਮਾਰਚ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।

ਸੰਸਦ ਦਾ ਬਜਟ ਸੈਸ਼ਨ 28 ਮਾਰਚ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸੰਯੁਕਤ ਬੈਠਕ 'ਚ ਰਾਸ਼ਟਰਪਤੀ ਭਾਸ਼ਣ ਨਾਲ ਸ਼ੁਰੂ ਹੋਇਆ। ਇਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਬਜਟ ਪੇਸ਼ ਕੀਤਾ ਅਤੇ ਇਸੇ ਦਿਨ ਇਸ ਦੀ ਕਾਪੀ ਰਾਜ ਸਭਾ 'ਚ ਰੱਖੀ ਗਈ। ਉੱਚ ਸਦਨ 'ਚ 2 ਮਾਰਚ ਤੋਂ ਰਾਸ਼ਟਰਪਤੀ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਹੋਈ। ਇਸ ਚਰਚਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਫਰਵਰੀ ਨੂੰ ਜਵਾਬ ਦਿੱਤਾ ਸੀ। ਵੀਰਵਾਰ ਨੂੰ ਉੱਚ ਸਦਨ 'ਚ ਉਦਯੋਗਿਕ ਸੰਬੰਧ ਕੋਡ (ਸੋਧ) ਬਿੱਲ ਨੂੰ ਸੰਖੇਪ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ ਸੀ। ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 9 ਮਾਰਚ ਤੋਂ ਹੋਵੇਗੀ ਅਤੇ ਇਸ ਦੇ 2 ਅਪ੍ਰੈਲ ਤੱਕ ਚੱਲਣ ਦਾ ਪ੍ਰੋਗਰਾਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News