ਇਕੋ ਹੀ ਸਮੇਂ ’ਤੇ ਆਰਤੀ ਤੇ ਨਮਾਜ਼ ਨੂੰ ਲੈ ਕੇ ਹਿੰਸਕ ਝੜਪ, ਮਾਰੇ ਪੱਥਰ, 49 ਲੋਕ ਹਿਰਾਸਤ ’ਚ

Saturday, Feb 21, 2026 - 07:52 AM (IST)

ਇਕੋ ਹੀ ਸਮੇਂ ’ਤੇ ਆਰਤੀ ਤੇ ਨਮਾਜ਼ ਨੂੰ ਲੈ ਕੇ ਹਿੰਸਕ ਝੜਪ, ਮਾਰੇ ਪੱਥਰ, 49 ਲੋਕ ਹਿਰਾਸਤ ’ਚ

ਜਬਲਪੁਰ (ਭਾਸ਼ਾ) - ਮੱਧ ਪ੍ਰਦੇਸ਼ ਦੀ ‘ਸੰਸਕਾਰਧਾਨੀ’ ਕਹੇ ਜਾਣ ਵਾਲੇ ਜਬਲਪੁਰ ਜ਼ਿਲ੍ਹਾ ਦੇ ਸਿਹੋਰਾ ’ਚ ਇਕੋ ਹੀ ਸਮੇਂ ’ਚ ਆਰਤੀ ਅਤੇ ਨਮਾਜ਼ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਫਿਰਕੂ ਤਣਾਅ ਦਾ ਰੂਪ ਲੈ ਲਿਆ, ਜਿਸ ਤੋਂ ਬਾਅਦ 2 ਭਾਈਚਾਰਿਆਂ ਦੇ ਮੈਂਬਰਾਂ ਵਿਚਾਲੇ ਹਿੰਸਕ ਝੜਪ, ਪੱਥਰਬਾਜ਼ੀ ਅਤੇ ਭੰਨਤੋੜ ਕਾਰਨ ਤਣਾਅ ਫੈਲ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ’ਚ 49 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਲਾਕੇ ’ਚ ਸ਼ਾਂਤੀ ਬਹਾਲ ਕਰਨ ਲਈ ਵੱਡੀ ਗਿਣਤੀ ’ਚ ਸੁਰੱਖਿਆ ਫੋਰਸਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਫਿਲਹਾਲ ਸਥਿਤੀ ਕਾਬੂ ਹੇਠ ਹੈ।

ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

ਪੁਲਸ ਮੁਤਾਬਕ, ਇਹ ਘਟਨਾ ਸਿਹੋਰਾ ਤਹਿਸੀਲ ਦੇ ਆਜ਼ਾਦ ਚੌਕ ਨੇੜੇ ਹੋਈ, ਜਿੱਥੇ ਇਕ ਮਸਜਿਦ ਅਤੇ ਦੁਰਗਾ ਮੰਦਰ ਆਹਮੋ-ਸਾਹਮਣੇ ਸਥਿਤ ਹਨ। ਦੱਖਣਪੰਥੀ ਜਥੇਬੰਦੀਆਂ ਦਾ ਦੋਸ਼ ਹੈ ਕਿ ਮੰਦਰ ’ਚ ਵੀਰਵਾਰ ਰਾਤ ਆਰਤੀ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਮੰਦਰ ਕੰਪਲੈਕਸ ਦੇ ਲੋਹੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਪੱਥਰਬਾਜ਼ੀ ਤੇ ਭੰਨਤੋੜ ਦੀ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਜ਼ਿਲ੍ਹਾ ਮੈਜਿਸਟ੍ਰੇਟ ਰਾਘਵੇਂਦਰ ਸਿੰਘ ਨੇ ਮੰਦਰ ’ਚ ਕਿਸੇ ਤਰ੍ਹਾਂ ਦੀ ਪੱਥਰਬਾਜ਼ੀ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਦੱਸਿਆ ਕਿ ਮੰਦਰ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਪੱਥਰਬਾਜ਼ੀ 2 ਸਮੂਹਾਂ ਵਿਚਾਲੇ ਹੋਈ ਹਾਲਾਂਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਅਜੇ ਇਲਾਕੇ ’ਚ ਪਾਬੰਦੀਆਂ ਲਾਗੂ ਨਹੀਂ ਕੀਤੀਆਂ ਜਾਣਗੀਆਂ। ਪੁਲਸ ਨੇ ਸ਼ੁਰੂ ’ਚ ਹਲਕੀ ਤਾਕਤ ਦੀ ਵਰਤੋਂ ਕੀਤੀ ਪਰ ਬਾਅਦ ’ਚ ਭੀੜ ਨੂੰ ਖਿੰਡਾਉਣ ਲਈ 8 ਤੋਂ 10 ਅੱਥਰੂ ਗੈਸ ਦੇ ਗੋਲੇ ਵੀ ਦਾਗੇ।

ਇਹ ਵੀ ਪੜ੍ਹੋ : ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News