ਮਹਾਰਾਸ਼ਟਰ ਦੇ ਬੰਸੀ ਪਿੰਡ ’ਚ ਬੱਚਿਆਂ ਦੇ ਮੋਬਾਇਲ ਫੋਨ ਚਲਾਉਣ ’ਤੇ ਰੋਕ
Friday, Nov 18, 2022 - 03:01 PM (IST)
ਯਵਤਮਾਲ (ਭਾਸ਼ਾ)– ਮਹਾਰਾਸ਼ਟਰ ਵਿਚ ਯਵਤਮਾਲ ਦੇ ਇਕ ਪਿੰਡ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੋਬਾਇਲ ਫੋਨ ਇਸਤੇਮਾਲ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਕ ਪਿੰਡ ਪੰਚਾਇਤ ਅਧਿਕਾਰੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਇਹ ਸੂਬੇ ਵਿਚ ਇਸ ਤਰ੍ਹਾਂ ਦਾ ਪਹਿਲਾ ਫੈਸਲਾ ਹੋ ਸਕਦਾ ਹੈ। ਪਿੰਡ ਦੇ ਸਰਪੰਚ ਗਜਾਨਨ ਤਾਲੇ ਨੇ ਕਿਹਾ ਕਿ ਜ਼ਿਲੇ ਦੀ ਪੁਸਦ ਤਾਲੁਕਾ ਦੇ ਬੰਸੀ ਪਿੰਡ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਇਲ ਫੋਨ ਨਾ ਦੇਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਆਨਲਾਈਨ ਸਿੱਖਿਆ ਲਈ ਬੱਚਿਆਂ ਨੇ ਮੋਬਾਇਲ ਫੋਨ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੋਬਾਇਲ ਫੋਨ ਦੀ ਆਦਤ ਲੱਗ ਗਈ ਅਤੇ ਉਹ ਵੱਖ-ਵੱਖ ਸਾਈਟ ਦੇਖਣ ਲੱਗੇ ਅਤੇ ਆਨਲਾਈਨ ਗੇਮ ਖੇਡਣ ਲਈ ਜ਼ਿਆਦਾਤਰ ਸਮਾਂ ਇਸ ’ਤੇ ਬਿਤਾਉਣ ਲੱਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਲਈ ਅਸੀਂ ਬੰਸੀ ਪਿੰਡ ਪੰਚਾਇਤ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੋਬਾਇਲ ਫੋਨ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਸਰਪੰਚ ਤਾਲੇ ਨੇ ਕਿਹਾ ਕਿ ਫੈਸਲੇ ਤੋਂ ਬਾਅਦ ਵੀ ਜੇਕਰ ਅਸੀਂ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਦੇ ਦੇਖਾਂਗੇ ਤਾਂ ਅਸੀਂ ਜੁਰਮਾਨਾ ਲਾਵਾਂਗੇ।