ਅਮਿਤ ਸ਼ਾਹ ਲਈ ਮਾੜੀ ਖਬਰ, ਨਾਗਾ ਪੀਪਲਜ਼ ਫਰੰਟ ਨੇ ਭਾਜਪਾ ਨਾਲੋਂ ਤੋੜਿਆ ਗਠਜੋੜ

01/18/2018 10:35:34 AM

ਨਵੀਂ ਦਿੱਲੀ— ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਲਈ ਇਹ ਮਾੜੀ ਖਬਰ ਹੈ। ਨਾਗਾਲੈਂਡ ਵਿਚ ਖੇਤਰੀ ਪਾਰਟੀ ਨਾਗਾ ਪੀਪਲਜ਼ ਫਰੰਟ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ 20 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਹੈ। ਇਸ ਕਾਰਨ ਸੂਬੇ ਦੀ ਸਿਆਸਤ ਵਿਚ ਹਲਚਲ ਮਚ ਗਈ ਹੈ। ਫਰੰਟ ਦੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਨੂੰ ਤੋੜਨ ਦਾ ਐਲਾਨ ਪਾਰਟੀ ਦੇ ਇਕ ਨੇਤਾ ਸ਼ੁਰੋਜੋਲੀ ਦੀ ਅਗਵਾਈ ਵਿਚ ਕੇਂਦਰੀ ਦਰਸ਼ਕਾਂ ਨੇ ਲਿਆ ਹੈ। ਉਂਝ ਫਰੰਟ ਦੇ ਹੀ ਇਕ ਧੜੇ ਨੇ ਇਸ ਨੂੰ ਇਕਪਾਸੜ ਫੈਸਲਾ ਦੱਸਦਿਆਂ ਦੋਸ਼ ਲਾਇਆ ਹੈ ਕਿ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੰਪਰਕ ਨਹੀਂ ਕੀਤਾ ਗਿਆ।


Related News