ਗੁੱਜਰਾਂ ਸਮੇਤ 5 ਜਾਤੀਆਂ ਨੂੰ ਰਿਜ਼ਰਵੇਸ਼ਨ ਬਾਰੇ ਬਿੱਲ ਪਾਸ
Wednesday, Feb 13, 2019 - 06:33 PM (IST)

ਜੈਪੁਰ- ਰਾਜਸਥਾਨ ਵਿਧਾਨ ਸਭਾ 'ਚ ਅੱਜ ਗੁੱਜਰ ਸਮੇਤ 5 ਹੋਰ ਜਾਤੀਆਂ ਲਈ 5 ਫੀਸਦੀ ਰਿਜ਼ਰਵੇਸ਼ਨ ਲਈ ਰਾਜਸਥਾਨ ਪਛੜੀਆ ਸ਼੍ਰੇਣੀਆ ਸੋਧ ਬਿੱਲ ਪਾਸ ਹੋ ਗਿਆ। ਊਰਜਾ ਮੰਤਰੀ ਬੀ. ਡੀ. ਕਲਾ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਇਸ ਬਿੱਲ ਦੇ ਰਾਹੀਂ 5 ਹੋਰ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ ਰਿਜ਼ਰਵੇਸ਼ਨ ਦਾ ਲਾਭ ਮਿਲ ਸਕੇਗਾ।
ਜ਼ਿਕਰਯੋਗ ਹੈ ਕਿ 5 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਗੁੱਜਰ 8 ਫਰਵਰੀ ਤੋਂ ਅੰਦੋਲਨ ਕਰ ਰਹੇ ਹਨ, ਜਿਸ ਦੇ ਤਹਿਤ ਭਰਤਪੁਰ ਵਿਭਾਗ ਦੇ ਸਵਾਈਮਾਧੋਪੁਰ ਜ਼ਿਲੇ 'ਚ ਮਲਾਰਨਾ ਦੇ ਕੋਲ ਦਿੱਲੀ-ਮੁੰਬਈ ਰੇਲ ਮਾਰਗ 'ਤੇ ਧਰਨਾ ਦੇਣ ਨਾਲ ਇਹ ਮਾਰਗ 6ਵੇਂ ਦਿਨ ਵੀ ਬੰਦ ਹੈ।
ਇਸ ਤੋਂ ਇਲਾਵਾ ਕਈ ਸੜਕਾਂ 'ਤੇ ਜਾਮ ਲਾਉਣ ਨਾਲ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨੇ ਗੁੱਜਰਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਪਰ ਅੰਦੋਲਨਕਾਰੀਆਂ ਬਿਨਾ ਕਿਸੇ ਠੋਸ ਕਦਮ ਦੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਅਜਿਹੇ 'ਚ ਸਰਕਾਰ ਸੋਧ ਬਿੱਲ ਲੈ ਕੇ ਆਈ। ਦੂਜੇ ਪਾਸੇ ਗੁੱਜਰ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਪੇਸ਼ ਬਿੱਲ ਦਾ ਅਧਿਐਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਅੰਦੋਲਨ 'ਤੇ ਫੈਸਲਾ ਲਿਆ ਜਾਵੇਗਾ।