ਹਸਪਤਾਲ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ 2 ਮਹੀਨੇ ਦੇ ਮਾਸੂਮ ਦੀ ਮੌਤ

07/18/2018 4:38:59 AM

ਨਵੀਂ ਦਿੱਲੀ— ਆਪਣੇ ਬੱਚੇ ਦਾ ਇਲਾਜ ਕਰਵਾਉਣ ਦੇ ਲਈ ਛੱਤੀਸਗੜ੍ਹ ਪਹੁੰਚੇ ਇਕ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਐਂਬੂਲੈਂਸ ਦੇ ਅੰਦਰ ਸਾਹ ਘੁੱਟਣ ਕਾਰਨ ਉਨ੍ਹਾਂ ਦੇ 2 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਇਸ ਉਮੀਦ ਨਾਲ ਛੱਤੀਸਗੜ੍ਹ ਦੇ ਅੰਬੇਦਕਰ ਹਸਪਤਾਲ ਪਹੁੰਚਿਆ ਸੀ ਕਿ ਇਥੇ ਉਨ੍ਹਾਂ ਦੇ ਮਾਸੂਮ ਨੂੰ ਨਵੀਂ ਜਿੰਦਗੀ ਮਿਲ ਜਾਵੇਗੀ ਪਰ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਤ ਹੋ ਗਈ।
ਅਸਲ 'ਚ ਜਦੋਂ ਪਰਿਵਾਰ ਆਪਣੇ ਬੀਮਾਰ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦੇ ਬਾਹਰ ਐਂਬੂਲੈਂਸ ਦਾ ਦਰਵਾਜਾ ਜਾਮ ਹੋ ਗਿਆ। ਹਸਪਤਾਲ ਦੇ ਕਰਮਚਾਰੀ 2 ਘੰਟੇ ਤੱਕ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਦਰਵਾਜਾ ਖੋਲ੍ਹਣ 'ਚ ਸਫਲ ਨਹੀਂ ਹੋ ਸਕੇ। ਬੱਚੇ ਦੇ ਪਿਤਾ ਨੇ ਜਦੋਂ ਐਂਬੂਲੈਂਸ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਰਮਚਾਰੀਆਂ ਨੇ ਇਹ ਕਹਿ ਕੇ ਉਸ ਨੂੰ ਰੋਕ ਦਿੱਤਾ ਕਿ ਇਹ ਸਰਕਾਰੀ ਜਾਇਦਾਦ ਹੈ, ਇਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ। 2 ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਵੀ ਜਦੋਂ ਦਰਵਾਜਾ ਨਾ ਖੁੱਲ੍ਹਿਆ ਤਾਂ ਐਂਬੂਲੈਂਸ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਇਸ ਤੋਂ ਪਹਿਲਾਂ ਹੀ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦੇ ਬੱਚੇ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਆਪਣਾ ਪੱਲਾ ਛਾੜਦੇ ਹੋਏ ਕਿਹਾ ਕਿ ਬੱਚੇ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ ਲਿਆਂਦਾ ਜਾ ਰਿਹਾ ਸੀ ਤੇ ਉਸ ਦੀ ਮੌਤ ਪਹਿਲਾਂ ਹੀ ਹੋ ਗਈ ਸੀ।
ਜਾਣਕਾਰੀ ਮੁਤਾਬਕ ਬਿਹਾਰ ਦੇ ਰਹਿਣ ਵਾਲੇ ਅੰਬਿਕਾ ਸਿੰਘ ਦੇ ਦੋ ਮਹੀਨੇ ਦੇ ਬੇਟੇ ਦੇ ਦਿਲ 'ਚ ਛੇਕ ਸੀ। ਇਸ ਦੇ ਇਲਾਜ ਲਈ ਉਹ ਪਹਿਲਾਂ ਦਿੱਲੀ ਦੇ ਏਮਸ ਹਸਪਤਾਲ ਪਹੁੰਚੇ ਸਨ ਪਰ ਉਥੇ ਇਲਾਜ 'ਚ ਕਾਫੀ ਖਰਚਾ ਹੋ ਰਿਹਾ ਸੀ, ਜਿਸ ਤੋਂ ਬਾਅਜ ਹਸਪਤਾਲ ਦੇ ਹੀ ਇਕ ਡਾਕਟਰ ਨੇ ਉਨ੍ਹਾਂ ਨੂੰ ਰਾਏਪੁਰ ਦੇ ਅੰਬੇਦਕਰ ਹਸਪਤਾਲ ਜਾਣ ਦੀ ਸਲਾਹ ਦਿੱਤੀ।


Related News