ਸਿਵਲ ਹਸਪਤਾਲ ’ਚ ਰਾਤ ਸਮੇਤ ਪੁਲਸ ਤੇ ਡਾਕਟਰ ਨਾਲ ਹੱਥੋਪਾਈ ਕਰਨ ’ਤੇ 2 ਗ੍ਰਿਫ਼ਤਾਰ

Thursday, May 30, 2024 - 03:20 PM (IST)

ਸਿਵਲ ਹਸਪਤਾਲ ’ਚ ਰਾਤ ਸਮੇਤ ਪੁਲਸ ਤੇ ਡਾਕਟਰ ਨਾਲ ਹੱਥੋਪਾਈ ਕਰਨ ’ਤੇ 2 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਸਰਕਾਰੀ ਹਸਪਤਾਲ ’ਚ ਹੰਗਾਮਾ ਕਰ ਕੇ ਇਲਾਜ ਕਰ ਰਹੇ ਸਰਕਾਰੀ ਡਾਕਟਰ ਅਤੇ ਚੌਂਕੀ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਅਤੇ ਚੌਂਕੀ ਦੀ ਭੰਨ-ਤੋੜ ਕਰਨ ਵਾਲੇ ਅਣਪਛਾਤੇ ਲੋਕਾਂ ਸਮੇਤ 10 ਖ਼ਿਲਾਫ਼ ਕੋਤਵਾਲੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਚੌਂਕੀ ਦੇ ਸਿਪਾਹੀ ਕੁਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 27 ਮਈ ਦੀ ਰਾਤ ਨੂੰ ਪਿੰਡ ਮਹਿਤਾ ਵਿਖੇ ਦੋ ਧਿਰਾਂ ਵਿਚਕਾਰ ਟਕਰਾ ਹੋਇਆ ਸੀ।

ਇਸ ਤੋਂ ਬਾਅਦ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਪੁੱਤਰ ਨੈਬ ਸਿੰਘ, ਮੀਤਾ ਸਿੰਘ ਪੁੱਤਰ ਤੇਜਾ ਸਿੰਘ ਸਾਰੇ ਵਾਸੀ ਮਹਿਤਾ ਅਤੇ ਬੱਗਾ ਸਿੰਘ ਵਾਸੀ ਪਰਸਰਾਮ ਨਗਰ ਅਤੇ 5-6 ਅਣਪਛਾਤੇ ਵਿਅਕਤੀ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਸਨ। ਰਾਤ ਸਮੇਂ ਡਾ. ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਟਾਂਕੇ ਲਗਾ ਰਹੇ ਸਨ ਤਾਂ ਮੁਲਜ਼ਮ ਨੇ ਡਾਕਟਰ ਦੇ ਮੂੰਹ ’ਤੇ ਥੱਪੜ ਮਾਰਿਆ। ਹਸਪਤਾਲ ਵਿਚ ਹੰਗਾਮਾ ਹੋਣ ’ਤੇ ਜਦੋਂ ਉਹ ਪਹੁੰਚੇ ਤਾਂ ਮੁਲਜ਼ਮ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ।

ਉਨ੍ਹਾਂ ਦਾ ਸਰਕਾਰੀ ਮੋਬਾਇਲ ਖੋਹਿਆ ਅਤੇ ਚੌਂਕੀ ਵਿਚ ਪਹੁੰਚ ਕੇ ਉਕਤ ਸਾਰੇ ਮੁਲਜ਼ਮਾਂ ਨੇ ਚੌਂਕੀ ’ਚ ਭੰਨ-ਤੋੜ ਕੀਤੀ। ਮਾਮਲਾ ਵਧਣ ’ਤੇ ਹੋਰ ਪੁਲਸ ਫੋਰਸ ਪਹੁੰਚੀ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਅਤੇ ਬੱਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੂਜੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News