UP ''ਚ ਦਰਦਨਾਕ ਹਾਦਸਾ: ਡੰਪਰ ਦੀ ਟੱਕਰ ਨਾਲ 2 ਬੱਚਿਆਂ ਸਣੇ 5 ਲੋਕਾਂ ਦੀ ਹੋਈ ਮੌਤ

06/24/2024 2:15:49 PM

ਪ੍ਰਯਾਗਰਾਜ (ਯੂ.ਪੀ.) ਭਾਸ਼ਾ) - ਪ੍ਰਯਾਗਰਾਜ ਜ਼ਿਲ੍ਹੇ ਦੇ ਗੰਗਾਨਗਰ ਦੇ ਸਰਾਏ ਮਮਰੇਜ ਥਾਣਾ ਖੇਤਰ 'ਚ ਸੋਰੂ ਪੈਟਰੋਲ ਪੰਪ ਨੇੜੇ ਸੋਮਵਾਰ ਨੂੰ ਇਕ ਡੰਪਰ (ਇਕ ਕਿਸਮ ਦੀ ਗੱਡੀ) ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਥਾਣਾ ਸਦਰ ਦੇ ਸਬ-ਇੰਸਪੈਕਟਰ ਸੋਮਿੱਤਰਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 10.30 ਵਜੇ ਸੋਰੂ ਪੈਟਰੋਲ ਪੰਪ ਨੇੜੇ ਤੇਜ਼ ਰਫ਼ਤਾਰ ਡੰਪਰ ਦੀ ਟੱਕਰ ਇਕ ਮੋਟਰਸਾਈਕਲ ਨਾਲ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਔਰਤਾਂ ਅਤੇ ਦੋ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ - ਪੇਪਰ ਲੀਕ ਮਾਮਲੇ ਦੀ ਜਾਂਚ ਲਈ ਨਵਾਦਾ ਪੁੱਜੀ CBI ਟੀਮ 'ਤੇ ਹਮਲਾ, ਵਾਹਨਾਂ ਦੀ ਕੀਤੀ ਭੰਨਤੋੜ, 4 ਲੋਕ ਗ੍ਰਿਫ਼ਤਾਰ

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਕਾਸ (25), ਸਮਰੀ (60), ਜੰਟਾ (34), ਦੀਵਾਨਾ (ਸੱਤ) ਅਤੇ ਲਕਸ਼ਮੀ (ਅੱਠ ਮਹੀਨੇ) ਵਜੋਂ ਹੋਈ ਹੈ, ਜੋ ਜੌਨਪੁਰ ਮੀਰਗੰਜ ਥਾਣਾ ਖੇਤਰ ਦੇ ਚੌਬੀ ਖੁਰਦ ਦੇ ਰਹਿਣ ਵਾਲੇ ਸਨ। ਸੁਮਰੀ ਅਤੇ ਜਨਤਾ ਔਰਤਾਂ ਸਨ ਅਤੇ ਲਕਸ਼ਮੀ ਇੱਕ ਛੋਟੀ ਬੱਚੀ ਸੀ। ਸੌਮਿਤਰਾ ਨੇ ਦੱਸਿਆ ਕਿ ਵਿਕਾਸ ਮੋਟਰਸਾਈਕਲ 'ਤੇ ਸਮਰੀ, ਜਨਤਾ ਅਤੇ ਦੋ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ। ਉਸ ਅਨੁਸਾਰ ਪਹਿਲੀ ਨਜ਼ਰੇ ਜਾਪਦਾ ਹੈ ਕਿ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਇਹ ਸਾਰੇ ਡੰਪਰ ਨਾਲ ਟਕਰਾ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਡੰਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਐੱਸ.ਆਰ.ਐੱਨ. ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਸ਼ਿਕਾਇਤ ਮਿਲਣ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News