ਬਬੀਤਾ ਫੋਗਾਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਵਿਆਹ ਦਾ ਸੱਦਾ

11/21/2019 2:45:09 PM

ਨਵੀ ਦਿੱਲੀ/ਭਿਵਾਨੀ—ਅੰਤਰਰਾਸ਼ਟਰੀ ਪਹਿਲਵਾਨ ਅਤੇ ਮਸ਼ਹੂਰ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ ਦਾ ਸੱਦਾ ਪੱਤਰ ਦਿੱਤਾ ਹੈ। ਬਬੀਤਾ ਆਪਣੇ ਮੰਗੇਤਰ ਵਿਵੇਕ ਸੁਹਾਗ ਨਾਲ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਬਬੀਤਾ ਫੋਗਾਟ ਦੇ ਪਿਤਾ ਮਹਾਵੀਰ ਨੇ ਦੱਸਿਆ ਹੈ ਕਿ ਵਿਆਹ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਰੇਲ ਮੰਤਰੀ ਪਿਊਸ਼ ਗੋਇਲ, ਪੰਜਾਬ 'ਚ ਗੁਰਦਾਸਪੁਰ ਜ਼ਿਲੇ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਉਲ ਸਮੇਤ ਕਈ ਹੋਰ ਮੰਤਰੀਆਂ ਅਤੇ ਫਿਲਮੀ ਹਸਤੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਦੱਸ ਦੇਈਏ ਕਿ ਬਬੀਤਾ ਫੋਗਾਟ ਦਾ ਵਿਆਹ ਝੱਜਰ ਜ਼ਿਲੇ ਦੇ ਪਿੰਡ ਮਾਤਨਹੇਲ ਨਿਵਾਸੀ ਵਿਵੇਕ ਸੁਹਾਗ ਨਾਲ 1 ਦਸੰਬਰ ਨੂੰ ਤੈਅ ਹੋਇਆ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਵਿਆਹ ਪਿੰਡ 'ਚ ਹੋਵੇਗਾ, ਜਿਸ ਦੇ ਲਈ ਤਿਆਰੀਆਂ ਚੱਲ ਰਹੀਆਂ ਹਨ ਪਰ ਰਿਸੈਪਸ਼ਨ ਪਾਰਟੀ 2 ਦਸੰਬਰ ਨੂੰ ਦਿੱਲੀ 'ਚ ਹੋਵੇਗੀ।

ਜ਼ਿਕਰਯੋਗ ਹੈ ਕਿ ਬਬੀਤਾ ਨੇ ਦਾਦਰੀ ਤੋਂ ਭਾਜਪਾ ਦੇ ਟਿਕਟ 'ਤੇ ਵਿਧਾਨ ਸਭਾ ਚੋਣ ਲੜਿਆ ਸੀ ਪਰ ਉਹ ਹਾਰ ਗਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪਹਿਲਵਾਨ ਬਬੀਤਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਮੈਡਲ ਜਿੱਤ ਚੁੱਕੀ ਹੈ। ਦਿੱਲੀ ਕਾਮਨਵੈਲਥ ਗੇਮ 'ਚ ਬਬੀਤਾ ਨੇ ਗੋਲਡ ਮੈਡਲ ਜਿੱਤਿਆ ਸੀ।


Iqbalkaur

Content Editor

Related News