BIG BREAKING: ਪੰਜਾਬੀ SINGER  ਦਾ ਕਤਲ, ਫ਼ਿਲਮੀ ਅੰਦਾਜ਼ ''ਚ ਦਿੱਤਾ ਵਾਰਦਾਤ ਨੂੰ ਅੰਜਾਮ

Tuesday, May 19, 2026 - 01:40 PM (IST)

BIG BREAKING: ਪੰਜਾਬੀ SINGER  ਦਾ ਕਤਲ, ਫ਼ਿਲਮੀ ਅੰਦਾਜ਼ ''ਚ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ (ਰਾਜ): ਮਹਾਨਗਰ ਤੋਂ ਇਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 6 ਦਿਨ ਪਹਿਲਾਂ ਪਿਸਤੌਲ ਦੀ ਨੋਕ 'ਤੇ ਅਗਵਾ ਕੀਤੀ ਗਈ ਮਸ਼ਹੂਰ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਗਾਇਕਾ ਦੀ ਲਾਸ਼ ਨੀਲੋਂ ਨਹਿਰ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

ਇਸ ਕਤਲ ਦੇ ਪਿੱਛੇ ਦੀ ਕਹਾਣੀ ਕਿਸੇ ਫ਼ਿਲਮੀ ਸਕ੍ਰਿਪਟ ਵਰਗੀ ਹੈ, ਜਿਸ ਵਿਚ ਪਿਆਰ, ਜ਼ਿੱਦ ਅਤੇ ਰੰਜਿਸ਼ ਸ਼ਾਮਲ ਹੈ। ਮ੍ਰਿਤਕਾ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ 13 ਮਈ ਦੀ ਰਾਤ ਨੂੰ ਆਪਣੀ ਫੋਰਡ ਫਿਗੋ ਕਾਰ ਵਿਚ ਘਰ ਦਾ ਰਾਸ਼ਨ ਲੈਣ ਨਿਕਲੀ ਸੀ, ਪਰ ਵਾਪਸ ਨਹੀਂ ਆਈ। ਪਰਿਵਾਰ ਨੂੰ ਪਤਾ ਲੱਗਾ ਕਿ ਇੰਦਰ ਕੌਰ ਦੀ ਦੋਸਤੀ ਮੋਗਾ ਦੇ ਪਿੰਡ ਭਲੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਸੀ। ਸੁਖਵਿੰਦਰ ਉਸ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ, ਪਰ ਇੰਦਰ ਕੌਰ ਦੇ ਇਨਕਾਰ ਕਰਨ ਕਾਰਨ ਉਸ ਨੇ ਰੰਜਿਸ਼ ਪਾਲ ਲਈ। ਮੁਲਜ਼ਮ ਖਾਸ ਤੌਰ 'ਤੇ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਸਤੌਲ ਦੀ ਨੋਕ 'ਤੇ ਇੰਦਰ ਕੌਰ ਨੂੰ ਅਗਵਾ ਕਰ ਲਿਆ।

ਮੁਲਜ਼ਮਾਂ ਨੇ ਬੇਰਹਿਮੀ ਨਾਲ ਉਸ ਦੀ ਜਾਨ ਲੈ ਲਈ ਅਤੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਵਾਪਸ ਕੈਨੇਡਾ ਫਰਾਰ ਹੋ ਗਿਆ ਹੈ। ਪੀੜਤ ਪਰਿਵਾਰ ਨੇ ਲੁਧਿਆਣਾ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਹਨ ਕਿ ਸ਼ਿਕਾਇਤ ਦੇ ਬਾਵਜੂਦ ਮੁਲਜ਼ਮ ਦੇਸ਼ ਛੱਡਣ ਵਿਚ ਕਾਮਯਾਬ ਰਿਹਾ। ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਕੱਪੜਿਆਂ ਅਤੇ ਹੁਲੀਏ ਤੋਂ ਕਰ ਲਈ ਗਈ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਫੜਨ ਤੇ ਮੁੱਖ ਮੁਲਜ਼ਮ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News