''ਹੁਣੇ ਬੰਦ ਕਰ ਦਿਓ IPL..!'' ਪੰਜਾਬ ਕਾਂਗਰਸ ਇੰਚਾਰਜ ਨੇ PM ਮੋਦੀ ਨੂੰ ਕੀਤੀ ਅਪੀਲ

Saturday, May 16, 2026 - 01:14 PM (IST)

''ਹੁਣੇ ਬੰਦ ਕਰ ਦਿਓ IPL..!'' ਪੰਜਾਬ ਕਾਂਗਰਸ ਇੰਚਾਰਜ ਨੇ PM ਮੋਦੀ ਨੂੰ ਕੀਤੀ ਅਪੀਲ

ਨੈਸ਼ਨਲ ਡੈਸਕ- ਮਿਡਲ ਈਸਟ 'ਚ ਇਰਾਨ-ਅਮਰੀਕਾ ਦੀ ਜੰਗ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦਾ ਸੰਕਟ ਪੂਰੀ ਤਰ੍ਹਾਂ ਛਾਇਆ ਪਿਆ ਹੈ। ਇਸੇ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਆਈ.ਪੀ.ਐੱਲ. ਵੀ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ, ਜਿਸ ਕਾਰਨ ਕਰੋੜਾਂ ਪ੍ਰਸ਼ੰਸਕ ਆਪਣੀ-ਆਪਣੀ ਫੇਵਰੇਟ ਟੀਮ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦੇ ਹਨ।

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਦੀ ਖਪਤ ਘਟਾਉਣ ਦੀ ਅਪੀਲ ਕੀਤੀ ਗਈ ਸੀ, ਜਿਸ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਬਘੇਲ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਸੱਚਮੁੱਚ ਦੇਸ਼ ਦਾ ਤੇਲ ਅਤੇ ਡਾਲਰ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਬਘੇਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਮ ਲੋਕਾਂ ਅਤੇ ਮੰਤਰੀਆਂ ਨੂੰ ਤੇਲ ਬਚਾਉਣ ਲਈ ਕਹਿ ਰਹੀ ਹੈ, ਦੂਜੇ ਪਾਸੇ ਆਈ.ਪੀ.ਐੱਲ. ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਕਰੋੜਾਂ ਰੁਪਏ ਅਤੇ ਤੇਲ-ਗੈਸ ਫੂਕੀ ਜਾ ਰਹੀ ਹੈ। ਜੇਕਰ ਤੇਲ ਬਚਾਉਣ ਵੱਲ ਗੰਭੀਰਤਾ ਦਿਖਾਉਣੀ ਹੈ ਤਾਂ ਆਈ.ਪੀ.ਐੱਲ. 'ਤੇ ਤਾਲਾ ਲਗਾਇਆ ਜਾਵੇ।

PunjabKesari

ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਹੋ ਗਿਆ ਟੀਮ ਦਾ ਐਲਾਨ ! ਪਹਿਲੇ ਮੁਕਾਬਲੇ 'ਚ ਹੀ ਭਾਰਤ-ਪਾਕਿ ਦੀ ਹੋਵੇਗੀ ਟੱਕਰ

ਉਨ੍ਹਾਂ ਐਕਸ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਪ੍ਰਧਾਨ ਮੰਤਰੀ ਜੀ ਆਈ.ਪੀ.ਐੱਲ. ਨੂੰ ਤੁਰੰਤ ਬੰਦ ਕਰ ਦਿਓ। ਇਸ ਨਾਲ ਹਜ਼ਾਰਾਂ ਲੋਕਾਂ ਦਾ ਮੈਚ ਦੇਖਣ ਲਈ ਸਟੇਡੀਅਮ ਆਉਣਾ ਬੰਦ ਹੋਵੇਗਾ ਤੇ ਬਹੁਤ ਸਾਰਾ ਤੇਲ ਬਚੇਗਾ। ਇਹੀ ਨਹੀਂ, ਇਸ ਨਾਲ ਵਿਦੇਸ਼ੀ ਖਿਡਾਰੀਆਂ ਨੂੰ ਡਾਲਰਾਂ 'ਚ ਕੀਤੇ ਜਾਣ ਵਾਲਾ ਭੁਗਤਾਨ ਵੀ ਰੁਕ ਜਾਵੇਗਾ। ਜੇਕਰ ਸਰਕਾਰ ਇਹ ਕਦਮ ਚੁੱਕੇਗੀ ਤਾਂ ਤੇਲ-ਗੈਸ ਦੀ ਬਚਤ ਦੇ ਨਾਲ-ਨਾਲ ਸੱਟਾ ਵੀ ਰੁਕੇਗਾ।''

ਜ਼ਿਕਰਯੋਗ ਹੈ ਕਿ ਮਿਡਲ ਈਸਟ 'ਚ ਤਣਾਅ ਮਗਰੋਂ ਭਾਰਤ ਸਣੇ ਦੁਨੀਆ ਭਰ 'ਚ ਤੇਲ-ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਤੇਲ-ਗੈਸ ਦੀ ਖ਼ਪਤ ਨੂੰ ਘਟਾਇਆ ਜਾਵੇ ਤੇ ਸੋਨਾ ਖਰੀਦਣ ਤੋਂ ਵੀ ਕੁਝ ਸਮੇਂ ਲਈ ਪਰਹੇਜ਼ ਕੀਤਾ ਜਾਵੇ, ਕਿਉਂਕਿ ਤੇਲ ਭਾਰਤ ਨੂੰ ਡਾਲਰਾਂ 'ਚ ਖਰੀਦਣਾ ਪੈਂਦਾ ਹੈ ਤੇ ਵਿਦੇਸ਼ੀ ਮੁਦਰਾ ਭੰਡਾਰ 'ਚ ਡਾਲਰਾਂ ਦੀ ਕਮੀ ਨਾ ਆ ਜਾਵੇ, ਇਸ ਲਈ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News