ਬੈਂਕ ਦੇ ਬਾਹਰ 3 ਲੋਕਾਂ ''ਤੇ ਕਾਤਲਾਨਾ ਹਮਲਾ, 2 ਦੀ ਮੌਤ

Tuesday, Oct 31, 2017 - 02:29 AM (IST)

ਬੈਂਕ ਦੇ ਬਾਹਰ 3 ਲੋਕਾਂ ''ਤੇ ਕਾਤਲਾਨਾ ਹਮਲਾ, 2 ਦੀ ਮੌਤ

ਨਵੀਂ ਦਿੱਲੀ—ਦਿੱਲੀ ਦੇ ਨਰੇਲਾ ਇਲਾਕੇ 'ਚ ਕੁੱਝ ਬਦਮਾਸ਼ਾਂ ਨੇ ਅੱਜ ਇਕ ਬੈਂਕ ਦੇ ਬਾਹਰ 3 ਵਪਾਰੀਆਂ 'ਤੇ ਕਾਤਲਾਨਾ ਹਮਲਾ ਕੀਤਾ। ਜਿਸ ਦੌਰਾਨ 2 ਵਪਾਰੀਆਂ ਦੀ ਮੌਤ ਹੋ ਗਈ, ਜਦਕਿ ਇਕ ਨੂੰ ਨਰੇਲਾ ਦੇ ਸਤਿਆਵਾਦੀ ਰਾਜਾ ਹਰੀਸ਼ਚੰਦਰ ਹਸਪਤਾਲ ਤੋਂ ਨਿਜੀ ਹਸਪਤਾਲ ਲਈ ਰੇਫਰ ਕਰ ਦਿੱਤਾ ਗਿਆ ਹੈ। ਤਿੰਨੇ ਵਪਾਰੀ ਪੈਸੇ ਲੈ ਕੇ ਬੈਂਕ ਤੋਂ ਨਿਕਲੇ ਸਨ ਅਤੇ ਇਕ ਹੀ ਵੈਨ 'ਚ ਸਵਾਰ ਹੋਣ ਲੱਗੇ ਸਨ। ਉਸ ਹੀ ਸਮੇਂ ਲੁਟੇਰੀਆਂ ਨੇ ਵਪਾਰੀਆਂ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ 2 ਵਪਾਰੀਆਂ ਦੀ ਮੌਤ ਹੋ ਗਈ ਅਤੇ ਤੀਜੇ ਵਪਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ। 
ਸੂਤਰਾਂ ਮੁਤਾਬਕ ਨਰੇਲਾ ਇਲਾਕੇ ਸਥਿਤ 'ਬੈਂਕ ਆਫ ਇੰਡੀਆ' ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 
ਤਿੰਨ ਵਿਅਕਤੀ ਇੱਥੇ ਬੈਂਕ 'ਚੋਂ ਪੈਸੇ ਕੱਢਵਾਉਣ ਲਈ ਪਹੁੰਚੇ ਸਨ। ਪੈਸੇ ਕੱਢਵਾ ਕੇ ਜਦੋਂ ਇਹ ਤਿੰਨੇ ਵਿਅਕਤੀ ਬਾਹਰ ਨਿਕਲੇ ਤਾਂ ਕੁੱਝ ਲੁਟੇਰਿਆਂ ਨੇ ਇਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ 2 ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਪੰਕਜ ਗੋਇਲ ਤੇ ਹਰੀਸ਼ ਗੋਇਲ ਦੇ ਰੂਪ 'ਚ ਹੋਈ ਹੈ, ਜਦਕਿ ਅਮਿਤ ਜ਼ਖਮੀ ਹੋ ਗਿਆ ਹੈ। ਲੁਟੇਰੇ 20-25 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੁੱਟ ਦੇ ਇਰਾਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ 3 ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਪਰ 2 ਵਿਅਕਤੀਆਂ ਦੀ ਜੇਰੇ ਹਸਪਤਾਲ ਲਿਜਾਦੇ ਸਮੇਂ ਮੌਤ ਹੋ ਗਈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗੋਲੀਬਾਰੀ ਕਰਨ ਵਾਲੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।


Related News