ਜੂਆ ਖੇਡਦੇ 3 ਲੋਕ ਗ੍ਰਿਫ਼ਤਾਰ, ਨਕਦੀ ਬਰਾਮਦ

Saturday, Jun 14, 2025 - 03:23 PM (IST)

ਜੂਆ ਖੇਡਦੇ 3 ਲੋਕ ਗ੍ਰਿਫ਼ਤਾਰ, ਨਕਦੀ ਬਰਾਮਦ

ਬਠਿੰਡਾ (ਸੁਖਵਿੰਦਰ) : ਇੱਥੇ ਮੌੜ ਪੁਲਸ ਵਲੋਂ ਜੂਆ ਖੇਡਦੇ ਹੋਏ 3 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਜੂਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆ ਏ. ਐੱਸ. ਆਈ. ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੌੜ ਮੰਡੀ ਵਿਖੇ ਗਸ਼ਤ ਕੀਤੀ ਜਾ ਰਹੀ ਸੀ।

ਇਸ ਦੌਰਾਨ ਮੁਲਜ਼ਮ ਭਰਵਾਤ ਬਾਂਸਲ ਵਾਸੀ ਰਾਮਪੁਰਾ, ਬਬਲੂ ਵਾਸੀ ਰਾਮਪੁਰਾ ਅਤੇ ਮੰਦਰੀ ਸਿੰਘ ਵਾਸੀ ਕੋਠੇ ਮਹਾ ਸਿੰਘ ਜੂਆ ਖੇਡ ਰਹੇ ਸਨ। ਪੁਲਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 18700 ਜੂਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।


author

Babita

Content Editor

Related News