3 ਦਿਨ ਪਹਿਲਾਂ ਬਿਆਸ ਦਰਿਆ ''ਚ ਰੁੜ੍ਹੇ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
Wednesday, Jun 04, 2025 - 07:10 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਦੇ ਪਿੰਡ ਚੇਚੀਆ ਛੌੜੀਆਂ ਦਾ ਰਹਿਣ ਵਾਲਾ ਇਕ ਨੌਜਵਾਨ ਦਰਿਆ ਬਿਆਸ ਨੂੰ ਪਾਰ ਕਰਨ ਸਮੇਂ ਦਰਿਆ ਦੇ ਤੇਜ਼ ਗਤੀ ਨਾਲ ਚੱਲ ਰਹੇ ਪਾਣੀ ਵਿਚ ਵਹਿ ਗਿਆ ਸੀ। ਜਿਸ ਦੀ ਲਾਸ਼ ਅੱਜ ਘਟਨਾ ਸਥਾਨ ਤੋਂ ਦੋ ਕਿਲੋਮੀਟਰ ਦੂਰ ਪਿੰਡ ਦਲੇਲਪੁਰ ਖੇੜਾ ਕੋਲੋਂ ਦਰਿਆ ਵਿੱਚੋਂ ਬਰਾਮਦ ਕਰ ਲਈ ਹੈ। ਉਕਤ ਨੌਜਵਾਨ ਦੀ ਲਾਸ਼ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਦੇਖਿਆ ਸੀ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
ਦੱਸ ਦੇਈਏ ਕਿ ਪ੍ਰਵਾਸੀ ਮਜ਼ਦੂਰ ਦਰਿਆ ਬਿਆਸ ਵਿੱਚੋਂ ਮੱਛੀਆਂ ਫੜ ਰਹੇ ਸਨ। ਇਸ ਦੌਰਾਨ ਉਹਨਾਂ ਦੀ ਨਜ਼ਰ ਦਰਿਆ 'ਚ ਤੈਰ ਰਹੀ ਲਾਸ਼ 'ਤੇ ਪਈ, ਜਿਸ ਦੀ ਸੂਚਨਾ ਉਹਨਾਂ ਨੇ ਸਬੰਧੀ ਪਰਿਵਾਰ ਨੂੰ ਦਿੱਤੀ। ਮ੍ਰਿਤਕ ਮਨਦੀਪ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਉਸਦੀ ਇੱਕ ਤਿੰਨ ਸਾਲ ਦੀ ਬੱਚੀ ਵੀ ਹੈ। ਮ੍ਰਿਤਕ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਮਨਦੀਪ ਦੀ ਮੌਤ ਦਾ ਜ਼ਿੰਮੇਵਾਰ ਰੇਤ ਮਾਫ਼ੀਆ ਹੈ, ਜਿਸ ਨੇ ਦਰਿਆ ਬਿਆਸ ਵਿੱਚੋਂ ਖਣਿਜ ਪਦਾਰਥਾਂ ਦੀ ਤਸਕਰੀ ਕਰਨ ਵੇਲੇ ਦਰਿਆ ਵਿੱਚ ਵੱਡੇ-ਵੱਡੇ ਟੋਏ ਪਾਏ ਹੋਏ ਹਨ। ਉਹਨਾਂ ਕਿਹਾ ਕਿ ਰੇਤ ਮਾਫ਼ੀਆਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਉਸ ਦੇ ਪੁੱਤਰ ਦੀ ਮੌਤ ਦਾ ਜ਼ਿੰਮੇਵਾਰ ਹੈ, ਜਿਸ ਨੇ ਗੋਤਾਖੋਰਾਂ ਦੀ ਟੀਮ ਦਾ ਪ੍ਰਬੰਧ ਨਹੀਂ ਕੀਤਾ।
ਇਹ ਵੀ ਪੜ੍ਹੋ : ਨਵਾਂ AC ਲੈਣ ਲੱਗਿਆਂ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਪੈ ਸਕਦੈ ਘਾਟਾ
ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਸਮੇਂ ਸਿਰ ਕੋਈ ਚਾਰਜੋਈ ਕਰਦਾ ਤਾਂ ਹੋ ਸਕਦਾ ਸੀ ਉਸ ਦੇ ਪੁੱਤਰ ਦੀ ਜਾਨ ਬਚ ਜਾਂਦੀ। ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰ ਨੂੰ ਜਿਉਂ ਹੀ ਉਸ ਦੀ ਲਾਸ਼ ਦਰਿਆ ਵਿੱਚੋਂ ਮਿਲਣ ਦੀ ਖ਼ਬਰ ਮਿਲੀ ਤਾਂ ਉਸ ਦੇ ਪਰਿਵਾਰ ਵਿੱਚ ਇਕਦਮ ਚੀਕ ਚਿਹਾੜਾ ਪੈ ਗਿਆ। ਮ੍ਰਿਤਕ ਮਨਦੀਪ ਦੀ ਮਾਤਾ ਅਤੇ ਪਤਨੀ ਦਾ ਦੁੱਖ ਦੇਖ ਕੇ ਹਰ ਇੱਕ ਵਿਅਕਤੀ ਦੇ ਅਥਰੂ ਵਹਿ ਤੁਰੇ। ਮਨਦੀਪ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਪਿੰਡ ਚੇਚੀਆਂ ਵਿੱਚ ਮਾਹੌਲ ਗਮਗੀਨ ਹੋ ਗਿਆ।
ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।