ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਦਰਦਨਾਕ ਹਾਦਸਾ! 3 ਲੋਕਾਂ ਦੀ ਹੋਈ ਦਰਦਨਾਕ ਮੌਤ

Tuesday, Jun 03, 2025 - 04:38 PM (IST)

ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਦਰਦਨਾਕ ਹਾਦਸਾ! 3 ਲੋਕਾਂ ਦੀ ਹੋਈ ਦਰਦਨਾਕ ਮੌਤ

ਕੁੱਪ ਕਲਾਂ/ਅਹਿਮਦਗੜ੍ਹ (ਗੁਰਮੁੱਖ, ਇਰਫਾਨ, ਸਾਹਿਲ)- ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਐਤਵਾਰ ਰਾਤ ਵਾਪਰੇ ਸੜਕ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਕੁੱਪ ਖੁਰਦ ਨੇੜੇ ਹਾਈਵੇ ’ਤੇ ਪੈਂਚਰ ਹੋਣ ਕਾਰਨ ਇਕ ਟਰੱਕ ਖੜ੍ਹਾ ਸੀ, ਜਿਸ ’ਚ ਤੇਜ਼ ਰਫਤਾਰ ਆਈ-20 ਗੱਡੀ ਵੱਜ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 3 ਤੇ 4 ਜੂਨ ਲਈ ਵੱਡੀ ਭਵਿੱਖਬਾਣੀ! ਪੜ੍ਹੋ ਪੂਰੀ ਖ਼ਬਰ

ਇਸ ਹਾਦਸੇ ’ਚ ਕਾਰ ਸਵਾਰ ਕੌਸ਼ਰ (50) ਪਤਨੀ ਮੁਹੰਮਦ ਅਸ਼ਰਫ ਪਿੰਡ ਸ਼ੇਰਵਾਨੀ ਕੋਟ (ਟੋਹਾਣਾ), ਉਸ ਦਾ ਭਾਣਜਾ ਮੁਹੰਮਦ ਸ਼ਾਹਿਦ ਪੁੱਤਰ ਮੁਹੰਮਦ ਹਨੀਫ ਅਤੇ ਰੋਹਿਤ ਮਾਲੇਰਕੋਟਲਾ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ’ਚ ਸ਼ਾਹਿਦ ਦੀ ਪਤਨੀ ਫਾਤਿਮਾ ਅਤੇ ਬੱਚਾ ਤਹਿਮੂਦ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਮਾਲੇਰਕੋਟਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਾਹਿਦ ਦੀ ਪਤਨੀ ਫਾਤਿਮਾ ਨੇ ਨਵੀਂ ਐਕਟਿਵਾ ਖਰੀਦੀ ਸੀ, ਜਿਸ ਦੀ ਪਾਰਟੀ ਕਰ ਪਰਿਵਾਰ ਦੇਰ ਰਾਤ ਮਾਲੇਰਕੋਟਲਾ ਪਰਤ ਰਿਹਾ ਸੀ ਕਿ ਰਸਤੇ ’ਚ ਹਾਦਸਾ ਵਾਪਰ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News