ਪੰਜਾਬ ''ਚ ਵਾਪਰਿਆ ਦਰਦਨਾਕ ਹਾਦਸਾ, 3 ਕਾਰਾਂ ਦੀ ਭਿਆਨਕ ਟੱਕਰ ਨੇ ਲਈ 2 ਲੋਕਾਂ ਦੀ ਜਾਨ
Saturday, Jun 14, 2025 - 07:52 PM (IST)

ਸਰਹਿੰਦ (ਵਿਪਨ)-ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੁੰਨੀ ਨੇੜੇ ਐਸਬੀਐਲ ਨਹਿਰ ਨੇੜੇ ਤਿੰਨ ਕਾਰਾਂ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਚੜ੍ਹਦੀ ਅਤੇ ਭੁਪਿੰਦਰ ਸਿੰਘ ਵਾਸੀ ਪਿੰਡ ਬਸੀਆਂ ਬੈਦਵਾਨ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀਆਂ ਵਿੱਚ ਲਖਵਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਤੇ ਉਨ੍ਹਾਂ ਦੇ ਦੋ ਪੁੱਤਰ ਹਰਸ਼ਪ੍ਰੀਤ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਚੜ੍ਹਦੀ ਅਤੇ ਅਭਿਸ਼ੇਕ ਰਾਏ ਵਾਸੀ ਚੰਡੀਗੜ੍ਹ ਸ਼ਾਮਲ ਹਨ।
ਪੁਲਸ ਚੌਕੀ ਚੁੰਨੀ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲਖਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਚੜ੍ਹਦੀ ਤੋਂ ਚੰਡੀਗੜ੍ਹ ਜਾ ਰਿਹਾ ਸੀ। ਇਸ ਦੌਰਾਨ ਭੁਪਿੰਦਰ ਸਿੰਘ ਵਾਸੀ ਪਿੰਡ ਬਸੀਆਂ ਬੈਦਵਾਨ ਦੀ ਕਾਰ ਦੀ ਟੱਕਰ ਉਹਨਾਂ ਨਾਲ ਹੋਊਗਾ । ਜਿਸ ਵਿੱਚ ਦੋਵਾਂ ਕਾਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਇਸ ਦੌਰਾਨ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਅਭਿਸ਼ੇਕ ਰਾਏ ਦੀ ਕਾਰ ਭੁਪਿੰਦਰ ਦੀ ਕਾਰ ਨਾਲ ਟਕਰਾ ਗਈ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ।