150 ਫੁੱਟ ਉੱਚੇ ਬਿਜਲੀ ਟਾਵਰ ''ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

Tuesday, Jun 10, 2025 - 01:38 PM (IST)

150 ਫੁੱਟ ਉੱਚੇ ਬਿਜਲੀ ਟਾਵਰ ''ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

ਪਠਾਨਕੋਟ (ਧਰਮਿੰਦਰ)– ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਲੰਮੇ ਸਮੇਂ ਤੋਂ ਆਪਣਿਆਂ ਹੱਕਾਂ ਲਈ ਜਾਰੀ ਸੰਘਰਸ਼ ਅੱਜ ਇੱਕ ਵਾਰ ਫਿਰ ਗੰਭੀਰ ਰੂਪ ਧਾਰ ਗਿਆ, ਜਦੋਂ ਦੋ ਬਜ਼ੁਰਗ ਮੈਂਬਰ – ਜਿਨ੍ਹਾਂ ਦੀ ਉਮਰ ਤਕਰੀਬਨ 80 ਤੋਂ 85 ਸਾਲ ਦੱਸੀ ਜਾ ਰਹੀ ਹੈ। ਸਵੇਰੇ ਸਵੇਰੇ ਤਕਰੀਬਨ 150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

ਇਹ ਦੋਵੇਂ ਬਜ਼ੁਰਗ ਉਹ ਲੋਕ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਬਣਾਉਣ ਲਈ ਐਕਵਾਇਰ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜ਼ਮੀਨਾਂ ਦੇ ਬਦਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ, ਜਿਸ ਕਰਕੇ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਦੋਵੇਂ ਬਜ਼ੁਰਗਾਂ ਵੱਲੋਂ ਇਹ ਮੰਗ ਰੱਖੀ ਕਿ ਉਨ੍ਹਾਂ ਨੂੰ ਤੁਰੰਤ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਲੋਕਾਂ ਨੂੰ ਜੋ ਡੈਮ ਵਿਚ ਗਲਤ ਤਰੀਕਿਆਂ ਨਾਲ ਭਰਤੀ ਹੋਏ ਹਨ, ਬਰਖਾਸਤ ਕੀਤਾ ਜਾਵੇ।

ਇਹ ਵੀ ਪੜ੍ਹੋ- GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ ਮਿਲੇ ਆਫਰ

PunjabKesari

ਸਥਾਨਕ ਲੋਕਾਂ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਤਾਬਕ ਦੋਵੇਂ ਬਜ਼ੁਰਗ ਸਵੇਰੇ ਸਵੇਰੇ ਹੀ ਟਾਵਰ 'ਤੇ ਚੜ ਗਏ ਸਨ, ਅਤੇ ਉਨ੍ਹਾਂ ਨੂੰ ਹੇਠਾਂ ਲਿਆਉਣ ਲਈ ਮਨਾਉਣ ਦੀ ਕਾਰਵਾਈ ਜਾਰੀ ਹੈ। ਪੂਰੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News