ਆਸਾਮ ਮੰਤਰੀ ਮੰਡਲ ’ਚ ਵਾਧਾ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Saturday, Jan 18, 2020 - 06:28 PM (IST)

ਆਸਾਮ ਮੰਤਰੀ ਮੰਡਲ ’ਚ ਵਾਧਾ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਗੋਹਾਟੀ-ਆਸਾਮ ਸਰਕਾਰ ਨੇ ਅੱਜ ਭਾਵ ਸ਼ਨੀਵਾਰ ਮੰਤਰੀ ਮੰਡਲ ’ਚ 2 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ। ਸੰਜੇ ਕਿਸ਼ਨ ਅਤੇ ਜੋਗਨ ਮੋਹਨ ਨੂੰ ਰਾਜਪਾਲ ਜਗਦੀਸ਼ ਮੁਖੀ ਨੇ ਸਥਾਨਕ ਰਾਜਭਵਨ ਦੇ ਦਰਬਾਰ ਹਾਲ ’ਚ ਇਕ ਸਾਧੇ ਸਮਾਰੋਹ ਦੌਰਾਨ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਨ੍ਹਾਂ ਦੋਵਾਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਆਸਾਮ ’ਚ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ’ਚ 18 ਮੈਂਬਰ ਹੋ ਗਏ ਹਨ। ਸੰਜੇ ਕਿਸ਼ਨ ਅਤੇ ਜੋਗਨ ਮੋਹਨ ਪਹਿਲੀ ਵਾਰ ਵਿਧਾਇਕ ਬਣੇ ਹਨ।

ਇਸ ਮੌਕੇ 'ਤੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ, ਵਿੱਤ ਅਤੇ ਸਿਹਤ ਮੰਤਰੀ ਹੇਮੰਤ ਵਿਸ਼ਵ ਸ਼ਰਮਾ, ਸੰਸਦੀ ਕਾਰਜ ਮੰਤਰੀ ਚੰਦਰ ਮੋਹਨ ਪਟਵਾਰੀ, ਸੰਸਕ੍ਰਿਤੀ ਮੰਤਰੀ ਨਬ ਕੁਮਾਰ ਡਾਲੀ, ਭਾਜਪਾ ਪ੍ਰਧਾਨ ਰੰਜੀਤ ਦਾਸ ਅਤੇ ਸੰਸਦ ਮੈਂਬਰ ਕੁਵੀਨ ਓਜਾ ਅਤੇ ਕਾਮਖਯਾ ਪ੍ਰਸਾਦ ਤਾਸਾ ਸਮੇਤ ਕਈ ਹੋਰ ਨੇਤਾ ਵੀ ਪਹੁੰਚੇ।


author

Iqbalkaur

Content Editor

Related News