ਬੱਚਿਆਂ ਦੇ ਖਾਣ ਲਈ ਮੰਗੇ 500 ਰੁਪਏ, ਲੋਕਾਂ ਨੇ ਦਿਲ ਖੋਲ੍ਹ ਕੇ ਕੀਤਾ ਦਾਨ, ਖਾਤੇ 'ਚ ਜਮਾਂ ਹੋਏ 51 ਲੱਖ
Saturday, Dec 24, 2022 - 11:50 AM (IST)

ਤਿਰੁਵਨੰਤਪੁਰਮ- ਕੇਰਲ ਵਿਚ ਇਕ ਔਰਤ ਰਾਤੋ-ਰਾਤ ਅਮੀਰ ਬਣ ਗਈ। ਦਰਅਸਲ, ਉਹ ਆਪਣੇ ਤਿੰਨ ਬੱਚਿਆਂ ਲਈ ਖਾਣੇ ਲਈ ਭਟਕ ਰਹੀ ਸੀ ਇਸ ਲਈ ਉਸਨੇ ਉਨ੍ਹਾਂ ਦੇ ਟੀਚਰ ਤੋਂ ਮਦਦ ਦੀ ਅਪੀਲ ਕੀਤੀ। ਪਲੱਕੜ ਦੀ ਰਹਿਣ ਵਾਲੀ ਸੁਭਦਰਾ ਨੇ ਆਪਣੇ ਵੱਡੇ ਬੇਟੇ ਦੀ ਟੀਚਰ ਤੋਂ ਖਾਣ ਲਈ ਪੈਸੇ ਮੰਗੇ। ਔਰਤ ਦੀ ਹਾਲਤ ਦੇਖ ਕੇ ਅਧਿਆਪਕਾ ਨੇ ਕੁਝ ਪੈਸੇ ਦਿੱਤੇ, ਪਰ ਉਨ੍ਹਾਂ ਨੇ ਵਚਨ ਕੀਤਾ ਕਿ ਉਹ ਉਸਦੇ ਪੂਰੇ ਪਰਿਵਾਰ ਦੀ ਸਥਿਤੀ ਸੁਧਾਰਣ ਦੀ ਕੋਸ਼ਿਸ਼ ਕਰੇਗੀ। ਸੁਭਰਦਾ ਨੇ ਅਗਸਤ ਵਿਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ। ਉਹ ਆਪਣੇ ਪਤੀ ਦੇ ਜਾਣ ਮਗਰੋਂ ਆਰਥਿਕ ਤੌਰ ’ਤੇ ਤੰਗ ਹੋ ਗਈ ਸੀ।
ਅਧਿਆਪਕਾਂ ਨੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲੋਕਾਂ ਤੋਂ ਮਦਦ ਮੰਗੀ, ਪਰ ਗਿਰਿਜਾ ਨੂੰ ਵੀ ਨੀਂ ਪਤਾ ਸੀ ਕਿ ਇੰਨਾ ਵੱਡਾ ਚਮਤਕਾਰ ਹੋ ਜਾਏਗਾ। ਅਧਿਆਪਕਾ ਨੇ ਸੋਸ਼ਲ ਮੀਡੀਆ ਰਾਹੀਂ ਕ੍ਰਾਉਡਫੰਡਿੰਗ ਮੁਹਿੰਮ ਚਲਾ ਕੇ ਲੱਖਾਂ ਰੁਪਏ ਇਕੱਠੇ ਕਰ ਲਏ। ਇਸ ਸਮੇਂ ਸੁਭਰਦਾ ਦੇ ਖਾਤੇ ਵਿਚ 51 ਲੱਖ ਰੁਪਏ ਪਹੁੰਚ ਚੁੱਕੇ ਹਨ। ਸੁਭਦਰਾ ਨੇ ਟੀਚਰ ਗਿਰੀਜ ਤੋਂ ਸਿਰਫ਼ 500 ਰੁਪਏ ਦੀ ਮਦਦ ਮੰਗੀ ਸੀ। ਗਿਰੀਜਾ ਨੇ ਇਕ ਹਜ਼ਾਰ ਰੁਪਏ ਦਿੱਤੇ ਸਨ ਪਰ ਸੁਭਦਰਾ ਦੀ ਭਗਵਾਨ ਵੀ ਸੁਣ ਗਈ। ਟੀਚਰ ਨੇ ਫੇਸਬੁੱਕ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਨਹੀਂ ਪਤਾ ਕਿ ਤੁਹਾਡਾ ਸਾਰਿਆਂ ਦਾ ਆਭਾਰ ਕਿਵੇਂ ਕਰਾਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ