''ਇਕ ਦਿਨ ਹਿਜਾਬ ਪਹਿਨਣ ਵਾਲੀ ਮਹਿਲਾ ਬਣੇਗੀ ਭਾਰਤ ਦੀ PM...'', ਅਸਦੁਦੀਨ ਓਵੈਸੀ ਨੇ ਦਿੱਤਾ ਵੱਡਾ ਬਿਆਨ
Saturday, Jan 10, 2026 - 04:37 PM (IST)
ਮੁੰਬਈ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਮੁਖੀ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਆਪਣੇ ਬਿਆਨ ਨਾਲ ਸਿਆਸੀ ਹਲਕਿਆਂ 'ਚ ਚਰਚਾ ਛੇੜ ਦਿੱਤੀ ਹੈ। 15 ਜਨਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ 'ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ ਕਿ ਇਕ ਦਿਨ ਹਿਜਾਬ ਪਹਿਨਣ ਵਾਲੀ ਮਹਿਲਾ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ।
ਓਵੈਸੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ, ਜਦਕਿ ਪਾਕਿਸਤਾਨ ਦਾ ਸੰਵਿਧਾਨ ਚੋਟੀ ਦੇ ਸੰਵਿਧਾਨਕ ਅਹੁਦਿਆਂ ਨੂੰ ਸਿਰਫ਼ ਇਕ ਭਾਈਚਾਰੇ ਤੱਕ ਸੀਮਿਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਹ ਇਹ ਦੇਖਣ ਲਈ ਜਿਉਂਦੇ ਨਾ ਰਹਿਣ, ਪਰ ਭਵਿੱਖ 'ਚ ਇਹ ਜ਼ਰੂਰ ਹੋਵੇਗਾ।
ਭਾਜਪਾ ਦੀ ਪ੍ਰਤੀਕਿਰਿਆ
ਭਾਜਪਾ ਦੇ ਸੰਸਦ ਮੈਂਬਰ ਅਨਿਲ ਬੋਂਡੇ ਨੇ ਓਵੈਸੀ ਦੇ ਇਸ ਬਿਆਨ ਨੂੰ "ਗੈਰ-ਜ਼ਿੰਮੇਵਾਰਾਨਾ" ਅਤੇ "ਅੱਧਾ ਸੱਚ" ਕਰਾਰ ਦਿੱਤਾ ਹੈ। ਬੋਂਡੇ ਨੇ ਦਾਅਵਾ ਕੀਤਾ ਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ ਕਿਉਂਕਿ ਕੋਈ ਵੀ ਗੁਲਾਮੀ ਨਹੀਂ ਚਾਹੁੰਦਾ ਅਤੇ ਉਨ੍ਹਾਂ ਨੇ ਇਸ ਲਈ ਇਰਾਨ 'ਚ ਹੋ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਰਤ 'ਚ ਡੈਮੋਗ੍ਰਾਫਿਕ ਅਸੰਤੁਲਨ ਉਭਰ ਰਿਹਾ ਹੈ ਅਤੇ ਹਿੰਦੂ ਏਕਤਾ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
