ਕੈਨੇਡਾ ਦੇ PM ਮਾਰਕ ਕਾਰਨੀ 26 ਫਰਵਰੀ ਨੂੰ ਭਾਰਤ ਸਮੇਤ ਦੂਸਰੇ ਮੁਲਕਾਂ ਦੀ ਕਰਨਗੇ ਯਾਤਰਾ
Wednesday, Feb 25, 2026 - 12:15 AM (IST)
ਵੈਨਕੂਵਰ (ਮਲਕੀਤ ਸਿੰਘ) - ਏਸ਼ੀਅਨ ਮੁਲਕਾਂ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਹੋਰਨਾਂ ਅਹਿਮ ਦੁਵੱਲੇ ਮੁੱਦਿਆਂ ਤੇ ਚਰਚਾ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ 7 ਮਾਰਚ ਤੱਕ ਤਿੰਨ ਮੁਲਕਾਂ ਜਾਪਾਨ, ਆਸਟਰੇਲੀਆ ਤੇ ਭਾਰਤ ਦਾ ਦੌਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਉਹ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕਾਰੋਬਾਰੀਆਂ ਅਤੇ ਰਾਜਧਾਨੀ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਸੂਚਨਾ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਦੀ ਪ੍ਰਧਾਨ ਮੰਤਰੀ ਵਜੋਂ ਇਸ ਪਹਿਲੀ ਯਾਤਰਾ ਵਿੱਚ ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਅਤੇ ਰਾਜਧਾਨੀ ਦਿੱਲੀ ਸ਼ਾਮਲ ਹਨ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਡੇਵਿਡ ਈਬੀ ਵੀ ਆਪਣੀ ਟੀਮ ਸਮੇਤ ਪਿਛਲੇ ਦਿਨੀ ਭਾਰਤ ਦੌਰਾ ਕਰ ਚੁੱਕੇ ਹਨ।
