ਵਿਸ਼ਵ ਵਪਾਰ ਸੰਗਠਨ ਨੇ ਆਯੋਜਿਤ ਕੀਤਾ ''ਅੰਤਰਰਾਸ਼ਟਰੀ ਵਪਾਰ'' ''ਤੇ ਲੇਖ ਮੁਕਾਬਲਾ

05/24/2019 4:53:06 PM

ਨਵੀਂ ਦਿੱਲੀ — ਵਿਸ਼ਵ ਵਪਾਰ ਸੰਗਠਨ(WTO) ਨੇ 'ਵਪਾਰ ਨੀਤੀ, ਅੰਤਰਰਾਸ਼ਟਰੀ ਵਪਾਰ ਸਹਿਯੋਗ, WTO' 'ਤੇ 'ਲੇਖ ਮੁਕਾਬਲਾ 2019' ਦਾ ਆਯੋਜਨਾ ਕੀਤਾ ਹੈ। WTO ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਇਹ ਜਾਣਕਾਰੀ ਦਿੱਤੀ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਦੀ ਵਧ ਤੋਂ ਵਧ ਉਮਰ 30 ਸਾਲ ਅਤੇ ਘੱਟੋ-ਘੱਟ ਵਿੱਦਿਅਕ ਯੋਗਤਾ ਪੀ.ਐੱਚ.ਡੀ.(P.hd.) ਨਿਸ਼ਚਿਤ ਕੀਤੀ ਗਈ ਹੈ। ਲੇਖ 31 ਮਈ ਤੱਕ ਆਨਲਾਈਨ WTO ਦੇ ਮੁੱਖ ਦਫਤਰ 'ਚ ਭੇਜੇ ਜਾ ਸਕਦੇ ਹਨ। 

ਲੇਖ ਦੀ ਵਧ ਤੋਂ ਵਧ ਸ਼ਬਦ ਸੰਖਿਆ 15 ਹਜ਼ਾਰ ਰੱਖੀ ਗਈ ਹੈ। ਲੇਖ ਦਾ ਵਿਸ਼ਾ 'ਵਪਾਰ ਨੀਤੀ ਅਤੇ ਅੰਤਰਰਾਸ਼ਟਰੀ ਵਪਾਰ ਸਹਿਯੋਗ ਅਤੇ WTO' ਨਿਸ਼ਚਿਤ ਕੀਤਾ ਗਿਆ ਹੈ ਅਤੇ ਜੇਤੂਆਂ ਦੀ ਚੋਣ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਆਕਸਫੋਰਡ ਯੂਨੀਵਰਸਿਟੀ, ਡਾਟਰਮਾਊਥ ਕਾਲਜ ਅਤੇ ਐਨ.ਐਸ.ਈ. ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਅਤੇ WTO ਦੇ ਆਰਥਿਕ ਵਿਭਾਗ ਦੇ ਨਿਰਦੇਸ਼ਕ ਸ਼ਾਮਲ ਹੋਣਗੇ। ਜੇਤੂਆਂ ਨੂੰ ਪੰਜ ਹਜ਼ਾਰ ਸਵਿੱਸ ਫਰੈਂਕ ਲਗਭਗ 4 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸੰਯੁਕਤ ਜੇਤੂਆਂ ਨੂੰ ਇਹ ਰਾਸ਼ੀ ਬਰਾਬਾਰ ਹਿੱਸੇ 'ਚ ਵੰਡੀ ਜਾਵੇਗੀ। ਜੇਤੂਆਂ ਦਾ ਐਲਾਨ ਯੂਰਪੀਅਨ ਬਿਜ਼ਨੈੱਸ ਸਟੱਡੀਜ਼ ਗਰੁੱਪ ਦੀ ਸਾਲਾਨਾ ਬੈਠਕ ਦੇ ਦੌਰਾਨ ਕੀਤਾ ਜਾਵੇਗਾ। ਇਨਾਮ ਵੰਡ ਸਮਾਰੋਹ ਸਤੰਬਰ ਵਿਚ ਸਵਿੱਟਜ਼ਰਲੈਂਡ ਦੇ ਬਰਨ ਵਿਚ ਹੋਵੇਗਾ।


Related News