ਮਹਿਬੂਬਾ ਮੁਫ਼ਤੀ ਬੋਲੀ- ਧਾਰਾ 370 ਨੂੰ ਰੱਦ ਕਰਨ ਦਾ ਮਕਸਦ ਸਿਰਫ਼ ਜੰਮੂ ਨੂੰ ਲੁੱਟਣਾ ਸੀ
Monday, Jul 12, 2021 - 06:00 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਰੱਦ ਕੀਤੇ ਜਾਣ ਦਾ ਦੁੱਖ ਸਥਾਨਕ ਆਗੂਆਂ ਦੇ ਦਿਮਾਗ ’ਚੋਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਕਈ ਆਗੂਆਂ ਵਲੋਂ ਮੁੜ ਤੋਂ ਧਾਰਾ-370 ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕੜੀ ਤਹਿਤ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਧਾਰਾ-370 ਰੱਦ ਕੀਤੇ ਜਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਇੰਨੀ ਮਹਿੰਗਾਈ ਹੈ ਕਿ ਇੱਥੋਂ ਦੇ ਲੋਕ ਪਾਣੀ ਲਈ ਤੜਫ ਰਹੇ ਹਨ। ਬਿਜਲੀ ਨਹੀਂ, ਬੇਰੁਜ਼ਗਾਰੀ ਰੋਜ਼ਾਨਾ ਵੱਧ ਰਹੀ ਹੈ। ਜੰਮੂ ਵਿਚ ਮਾਈਨਿੰਗ ਬੰਦ ਹੈ। ਉਹ ਕਹਿੰਦੇ ਸਨ ਕਿ ਜੰਮੂ ’ਚ ਦੁੱਧ ਦੀਆਂ ਨਦੀਆਂ ਵਹਿਣਗੀਆਂ, ਜਦਕਿ ਇੱਥੇ ਇੰਨੀਆਂ ਮੁਸ਼ਕਲਾਂ ਹਨ। ਧਾਰਾ-370 ਰੱਦ ਕਰਨ ਦਾ ਮਕਸਦ ਸਿਰਫ਼ ਜੰਮੂ ਨੂੰ ਲੁੱਟਣਾ ਸੀ। ਧਾਰਾ-370, (35 (ਏ) ਅਤੇ ਡੋਮੀਸਾਈਲ ਕਾਨੂੰਨ ਕਿਸੇ ਵਿਦੇਸ਼ੀ ਦੇਸ਼ ਦੁਆਰਾ ਨਹੀਂ ਦਿੱਤੇ ਗਏ ਸਨ। ਰਾਸ਼ਟਰ ਨੇ ਸਾਨੂੰ ਇਹ ਦੇਣ ਤੋਂ ਪਹਿਲਾਂ ਹੀ ਮਹਾਰਾਜਾ ਹਰੀ ਸਿੰਘ ਇਸ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੀ ਪਹਿਚਾਣ ਦੀ ਰਾਖੀ ਲਈ ਲਿਆਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਕੋਲ ਇਹ ਕਾਨੂੰਨ ਹੈ, ਜਿਸ ਨੂੰ ਬਰਕਰਾਰ ਰੱਖਣਾ ਹੈ।