ਕੋਰਟ ''ਚ ਪੇਸ਼ੀ ਲਈ ਪੁੱਜੇ ਕੇਜਰੀਵਾਲ, ਬੋਲੇ- ਇਹ ਰਾਜਨੀਤਕ ਸਾਜਿਸ਼, ਜਨਤਾ ਦੇਵੇਗੀ ਜਵਾਬ
Thursday, Mar 28, 2024 - 06:28 PM (IST)
ਨਵੀਂ ਦਿੱਲੀ- ਦਿੱਲੀ ਦੇ ਸ਼ਰਾਬ ਨੀਤੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈ.ਡੀ. ਦੀ ਟੀਮ ਰਾਊਜ ਐਵੇਨਿਊ ਕੋਰਟ ਪਹੁੰਚ ਗਈ ਹੈ। ਕੋਰਟ ਦੇ ਬਾਹਰ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਰਾਜਨੀਤਕ ਸਾਜਿਸ਼ ਹੈ ਅਤੇ ਜਨਤਾ ਇਸ ਦਾ ਜਵਾਬ ਦੇਵੇਗੀ। ਕੋਰਟ 'ਚ ਦਿੱਲੀ ਦੇ 4 ਕੈਬਨਿਟ ਮੰਤਰੀ ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ ਅਤੇ ਰਾਜ ਕੁਮਾਰ ਆਨੰਦ ਵੀ ਮੌਜੂਦ ਹਨ।
ਇਹ ਵੀ ਪੜ੍ਹੋ- ED ਦੀ ਹਿਰਾਸਤ 'ਚ ਵਿਗੜੀ ਅਰਵਿੰਦ ਕੇਜਰੀਵਾਲ ਦੀ ਸਿਹਤ
ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਅੱਜ ਕੋਰਟ ਦੇ ਅੰਦਰ ਸ਼ਰਾਬ ਘਪਲੇ 'ਚ ਵੱਡਾ ਖੁਲਾਸਾ ਕਰਨਗੇ। ਅਜਿਹੇ 'ਚ ਸਾਰਿਆਂ ਦੀ ਨਜ਼ਰ ਕੋਰਟ 'ਤੇ ਹੈ ਕਿ ਆਖ਼ਰ ਕੇਜਰੀਵਾਲ ਕਿਹੜਾ ਵੱਡਾ ਖ਼ੁਲਾਸਾ ਕਰਨ ਵਾਲੇ ਹਨ। ਦੱਸਣਯੋਗ ਹੈ ਕਿ ਅੱਜ ਹੀ ਕੇਜਰੀਵਾਲ ਦੀ ਈ.ਡੀ. ਹਿਰਾਸਤ ਖ਼ਤਮ ਹੋ ਰਹੀ ਹੈ ਅਤੇ ਹਿਰਾਸਤ ਵਧਾਉਣ ਦੀ ਮੰਗ ਕਰਦੇ ਹੋਏ ਈਡੀ ਕੇਜਰੀਵਾਲ ਨੂੰ ਅਦਾਲਤ 'ਚ ਪੇਸ਼ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8