ਮੈਟਰੋ ਟਰੇਨ 'ਚ ਪਿਸਤੌਲ ਲੈ ਕੇ ਯਾਤਰਾ ਕਰ ਰਿਹਾ ਸੀ ਇਹ ਵਿਅਕਤੀ
Wednesday, Nov 21, 2018 - 12:51 PM (IST)

ਨੋਇਡਾ— ਸੀ.ਆਈ.ਐੱਸ.ਐੱਫ. ਨੇ ਮੰਗਲਵਾਰ ਨੂੰ ਮੈਟਰੋ ਟਰੇਨ 'ਚ ਪਿਸਤੌਲ ਲੈ ਕੇ ਯਾਤਰਾ ਕਰਨ ਜਾ ਰਹੇ ਇਕ ਸਾਬਕਾ ਫੌਜੀ ਨੂੰ ਫੜ੍ਹਿਆ ਗਿਆ ਹੈ। ਥਾਣਾ ਸੈਕਟਰ 39 ਦੇ ਇੰਚਾਰਜ ਅਮਿਤ ਕੁਮਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੀ.ਆਈ.ਐੱਸ.ਐੱਫ. ਦੇ ਸਹਾਇਕ ਸਬ ਇੰਸਪੈਕਟਰ ਬਲਾਈ ਸਿੰਘ ਨੇ ਸੂਚਨਾ ਦਿੱਤੀ ਕਿ ਦੀਨ ਦਿਆਲ ਨਾਂ ਦਾ ਵਿਅਕਤੀ ਪਿਸਤੌਲ ਲੈ ਕੇ ਮੈਟਰੋ ਸਟੇਸ਼ਨ 'ਚ ਪ੍ਰਵੇਸ਼ ਕਰ ਰਿਹਾ ਸੀ।
ਥਾਣਾ ਇੰਚਾਰਜ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਦੀਨ ਦਿਆਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਪੁਲਸ ਨੂੰ ਇਕ ਪਿਸਤੌਲ ਮਿਲੀ। ਉਸ ਨੇ ਪੁਲਸ ਨੂੰ ਦੱਸਿਆ ਕਿ ਪਿਸਤੌਲ ਦਾ ਲਾਇਸੈਂਸ ਘਰ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੀਨ ਦਿਆਲ ਨੂੰ ਆਰਮਜ਼ ਐਕਟ ਦੀ ਧਾਰਾ 30 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੀਨ ਦਿਆਲ ਫੌਜ ਦੇ ਰਾਜ ਪੁਤਾਨਾ ਰਾਇਫਲ ਤੋਂ ਰਿਟਾਇਰਡ ਹੋ ਚੁੱਕਾ ਹੈ ਤੇ ਦਿੱਲੀ ਦੀ ਪਾਲਮ ਕਾਲੌਨੀ 'ਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸ ਕੋਲੋਂ ਮਿਲੇ 6 ਕਾਰਤੂਸ ਤੇ ਪਿਸਤੌਲ ਨੂੰ ਜ਼ਬਤ ਕਰ ਲਿਆ ਹੈ।