ਨਾਕਾਮੀਆਂ ਨੂੰ ਸੁਧਾਰਨ ਦੀ ਬਜਾਏ ਮੀਡੀਆ ''ਤੇ ਹਮਲਾ ਕਰ ਰਹੀ AAP, ਪੰਜਾਬ ਸਭ ਦੇਖ ਰਿਹਾ : ਵੜਿੰਗ

Thursday, Feb 05, 2026 - 06:02 PM (IST)

ਨਾਕਾਮੀਆਂ ਨੂੰ ਸੁਧਾਰਨ ਦੀ ਬਜਾਏ ਮੀਡੀਆ ''ਤੇ ਹਮਲਾ ਕਰ ਰਹੀ AAP, ਪੰਜਾਬ ਸਭ ਦੇਖ ਰਿਹਾ : ਵੜਿੰਗ

ਲੁਧਿਆਣਾ/ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਅਤੇ ਜਲੰਧਰ ਵਿਚ ‘ਪੰਜਾਬ ਕੇਸਰੀ’ (Punjab Kesari) ਦੇ ਦਫ਼ਤਰਾਂ ’ਤੇ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਕੀਤੇ ਗਏ GST ਛਾਪਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਆਪਣੇ ਬਿਆਨ ਵਿਚ ਵੜਿੰਗ ਨੇ ਇਸ ਕਾਰਵਾਈ ਨੂੰ ਮੀਡੀਆ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। 

ਇਹ ਵੀ ਪੜ੍ਹੋ : ਪੰਜਾਬ ਕੇਸਰੀ ਗਰੁੱਪ ਦਾ ਇਤਿਹਾਸ ਭੁੱਲੀ ਪੰਜਾਬ ਸਰਕਾਰ, GST ਰੇਡ ਦੀ ਮਜੀਠੀਆ ਵੱਲੋਂ ਨਿਖੇਧੀ

ਉਨ੍ਹਾਂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਸੁਧਾਰਨ ਦੀ ਬਜਾਏ ਸੱਚ ਦਿਖਾਉਣ ਵਾਲੇ ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ‘ਸ਼ੂਟ ਦਾ ਮੈਸੇਂਜਰ’ (shoot the messenger) ਵਾਲੀ ਨੀਤੀ ਦੱਸਿਆ। ਆਪਣੇ ਬਿਆਨ ਦੇ ਅੰਤ ਵਿਚ ਵੜਿੰਗ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਭ ਦੇਖ ਰਿਹਾ ਹੈ, ਸਾਵਧਾਨ ਰਹੋ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ, ਤਨਖਾਹਾਂ 'ਚੋਂ ਹਰ ਮਹੀਨੇ ਕੱਟਿਆ ਜਾਵੇਗਾ ਟੈਕਸ


author

Gurminder Singh

Content Editor

Related News