ਅੱਖਾਂ ''ਚ ਮਿਰਚਾਂ ਪਾ ਕੇ ਵਪਾਰੀ ਕੋਲੋਂ ਲੁੱਟੇ 34 ਲੱਖ ਰੁਪਏ

Wednesday, Feb 20, 2019 - 07:18 PM (IST)

ਅੱਖਾਂ ''ਚ ਮਿਰਚਾਂ ਪਾ ਕੇ ਵਪਾਰੀ ਕੋਲੋਂ ਲੁੱਟੇ 34 ਲੱਖ ਰੁਪਏ

ਨਵੀਂ ਦਿੱਲੀ–ਪੱਛਮੀ ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਬੁੱਧਵਾਰ ਸਵੇਰੇ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਵਪਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਅਤੇ 34 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਸੂਚਨਾ ਮਿਲਦਿਆਂ ਹੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
42 ਸਾਲਾ ਵਪਾਰੀ ਵਿਨੇ ਨੇ ਦੱਸਿਆ ਕਿ ਉਸ ਦਾ ਚਮੜੇ ਤੇ ਲੱਕੜੀ ਦਾ ਕਾਰੋਬਾਰ ਹੈ। ਉਹ ਸਵੇਰੇ ਲਗਭਗ 11.15 ਵਜੇ ਆਪਣੇ ਦਫਤਰ ਜਾਣ ਲਈ ਜਿਵੇਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ ਲੁਟੇਰੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਨੋਟਾਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਿਆ। ਉਸ ਨੇ ਕਿਹਾ ਕਿ ਇਕ ਲੁਟੇਰੇ ਨੇ ਮੇਰੇ ਕੋਲੋਂ ਬਿਜਲੀ ਦਫਤਰ ਦਾ ਐਡਰੈੱਸ ਪੁੱਛਿਆ। ਤੁਰੰਤ ਹੀ ਦੂਜੇ ਬਦਮਾਸ਼ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ। ਉਸ ਨੇ ਉਸੇ ਵੇਲੇ ਰੌਲਾ ਪਾ ਦਿੱਤਾ ਪਰ ਉਦੋਂ ਤਕ ਲੁਟੇਰੇ ਫਰਾਰ ਹੋ ਚੁੱਕੇ ਸਨ। ਪੁਲਸ ਨੂੰ ਸ਼ੱਕ ਹੈ ਕਿ ਇਸ ਘਟਨਾ 'ਚ ਕਿਸੇ ਭੇਤੀ ਦਾ ਹੱਥ ਹੈ, ਜਿਸ ਨੂੰ ਪਤਾ ਸੀ ਕਿ ਵਿਨੇ ਉਕਤ ਰਕਮ ਲੈ ਕੇ ਸਵੇਰ ਵੇਲੇ ਆਪਣੇ ਘਰੋਂ ਨਿਕਲਣਗੇ।


author

Hardeep kumar

Content Editor

Related News