ਫੌਜ ਨੇ ਬਰਫ਼ਬਾਰੀ ''ਚ ਫਸੇ ਵਿਦੇਸ਼ੀ ਸੈਲਾਨੀਆਂ ਦੀ ਬਚਾਈ ਜਾਨ

Friday, Feb 16, 2018 - 10:48 AM (IST)

ਸ਼੍ਰੀਨਗਰ— ਫੌਜ ਨੇ ਇਕ ਵਾਰ ਫਿਰ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਸ਼੍ਰੀਨਗਰ ਦੇ ਵਿਸ਼ਵ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਰਗ ਵਿਚ ਫੌਜ ਨੇ 5 ਵਿਦੇਸ਼ੀ ਸੈਲਾਨੀਆਂ ਦੀ ਜਾਨ ਬਚਾਈ। ਇਹ ਸੈਲਾਨੀ ਡਚ, ਅਮਰੀਕਾ ਅਤੇ ਬ੍ਰਿਟਿਸ਼ ਦੇਸ਼ਾਂ ਦੇ ਹਨ। ਇਹ ਸਾਰੇ ਗੁਲਮਰਗ ਵਿਚ ਰਾਜਾ ਹਟਨ ਨਾਮੀ ਥਾਂ 'ਤੇ ਰੁਕੇ ਹੋਏ ਸਨ। 
ਸੂਤਰਾਂ ਅਨੁਸਾਰ ਇਹ ਸਾਰੇ ਸੈਲਾਨੀ ਸਕੀਇੰਗ ਕਰਨ ਲਈ ਗੁਲਮਰਗ ਦੇ ਉਪਰਲੇ ਇਲਾਕੇ ਅਫਰਵਟ ਗਏ ਸਨ ਅਤੇ ਉਥੇ ਬਰਫਬਾਰੀ ਵਿਚ ਫਸ ਗਏ। ਇਸ ਦੇ ਮਗਰੋਂ ਸੈਲਾਨੀ ਰਸਤਾ ਭਟਕ ਗਏ ਅਤੇ ਪੈਦਲ ਚਲਦੇ ਹੋਏ ਭਾਰਤੀ ਫੌਜ ਦੀ ਇਕ ਚੌਕੀ 'ਤੇ ਪਹੁੰਚੇ। ਸੰਤਰੀ ਨੇ ਉਨ੍ਹਾਂ ਨੂੰ ਕੈਂਪ ਵੱਲ ਆਉਂਦਾ ਦੇਖਿਆ ਤਾਂ ਉਨ੍ਹਾਂ ਨੂੰ ਕੈਂਪ ਦੇ ਅੰਦਰ ਲੈ ਗਿਆ। ਜ਼ਰੂਰੀ ਮੈਡੀਕਲ ਅਤੇ ਹੋਰ ਸਹੂਲਤ ਦੇਣ ਮਗਰੋਂ ਰੱਖਿਆ ਮੰਤਰਾਲਾ ਨੂੰ ਸੂਚਿਤ ਕੀਤਾ ਗਿਆ
ਅੱਜ ਉਕਤ ਸੈਲਾਨੀਆਂ ਨੂੰ ਇਕ ਗਾਰਡ ਨਾਲ ਹੋਟਲ ਪਹੁੰਚਾਇਆ ਗਿਆ। ਸੈਲਾਨੀਆਂ ਨੇ ਫੌਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਸੰਤਰੀ ਉਨ੍ਹਾਂ ਦੀ ਮਦਦ ਨਾ ਕਰਦਾ ਤਾਂ ਉਨ੍ਹਾਂ ਦੀਆਂ ਜਾਨਾਂ ਜਾ ਸਕਦੀਆਂ ਸਨ।


Related News