''ਕਿਡਨੀ ਵੇਚ ਕੇ ਵੀ ਨਹੀਂ ਲਿਆ ਜਾਣਾ...!'', iPhone 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ 'ਤੇ ਆ ਗਿਆ Memes ਦਾ ਸੈਲਾਬ

Wednesday, Sep 10, 2025 - 10:40 AM (IST)

''ਕਿਡਨੀ ਵੇਚ ਕੇ ਵੀ ਨਹੀਂ ਲਿਆ ਜਾਣਾ...!'', iPhone 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ 'ਤੇ ਆ ਗਿਆ Memes ਦਾ ਸੈਲਾਬ

ਮੁੰਬਈ- ਐਪਲ ਨੇ ਆਪਣੀ ਨਵੀਂ iPhone 17 ਸੀਰੀਜ਼ ਤੋਂ ਪਰਦਾ ਹਟਾ ਦਿੱਤਾ ਹੈ। ਲਾਂਚ ਤੋਂ ਕੁਝ ਘੰਟਿਆਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਬਾਰਿਸ਼ ਸ਼ੁਰੂ ਹੋ ਗਈ। ਲੋਕਾਂ ਨੇ ਕੀਮਤ ਤੋਂ ਲੈ ਕੇ ਡਿਜ਼ਾਈਨ ਤੱਕ ਨਵੇਂ ਮਾਡਲਾਂ ‘ਤੇ ਹਾਸੇ-ਮਜ਼ਾਕ ਬਣਾਏ। ਕਈ ਯੂਜ਼ਰਾਂ ਨੇ ਮੀਮ ਸਾਂਝੇ ਕਰਦੇ ਹੋਏ ਲਿਖਿਆ ਕਿ ਨਵਾਂ iPhone ਖਰੀਦਣ ਲਈ ਕਿਡਨੀ ਵੇਚਣਾ ਵੀ ਸ਼ਾਇਦ ਕਾਫ਼ੀ ਨਹੀਂ ਹੋਵੇਗਾ। ਕਿਸੇ ਨੇ ਨਵੇਂ ਕੈਮਰਾ ਡਿਜ਼ਾਈਨ ਦੀ ਤੁਲਨਾ ਰਸੋਈ ਦੇ ਸਾਮਾਨ ਨਾਲ ਕਰ ਦਿੱਤੀ, ਜਿਸ ਨਾਲ ਯੂਜ਼ਰਾਂ ਦੇ ਚਿਹਰਿਆਂ 'ਤੇ ਹਾਸਾ ਆ ਗਿਆ।

PunjabKesari

ਐਪਲ ਨੇ ਮੰਗਲਵਾਰ ਰਾਤ 10:30 ਵਜੇ (IST) iPhone 17 Pro ਅਤੇ iPhone 17 Pro Max ਪੇਸ਼ ਕੀਤੇ। ਨਵੇਂ ਫੋਨਾਂ 'ਚ ਅਲੂਮਨੀਅਮ ਬਿਲਡ, ਦੋਵੇਂ ਪਾਸੇ 'Ceramic Shield' ਅਤੇ ਪਿਛਲੇ ਹਿੱਸੇ 'ਤੇ "ਫੁੱਲ-ਵਿਡਥ ਕੈਮਰਾ ਪਲੇਟੂ" ਦਿੱਤਾ ਗਿਆ ਹੈ। ਤਿੰਨ 48-ਮੇਗਾਪਿਕਸਲ ਸੈਂਸਰਾਂ ਨਾਲ ਨਵਾਂ ਟੈਲੀਫੋਟੋ ਲੈਂਸ ਵੀ ਜੋੜਿਆ ਗਿਆ ਹੈ, ਜੋ 8x ਆਪਟੀਕਲ ਜ਼ੂਮ ਤੱਕ ਸਮਰੱਥ ਹੈ।

PunjabKesari

ਫੋਨ ਨੂੰ ਨਵੇਂ A19 Pro ਚਿਪ ਨਾਲ ਲੈੱਸ ਕੀਤਾ ਗਿਆ ਹੈ, ਜਿਸ ਨਾਲ ਤੇਜ਼ ਪਰਫਾਰਮੈਂਸ ਅਤੇ ਬਿਹਤਰ ਬੈਟਰੀ ਲਾਈਫ ਮਿਲੇਗੀ। iPhone 17 Pro Max 'ਚ 39 ਘੰਟਿਆਂ ਤੱਕ ਦੀ ਵੀਡੀਓ ਪਲੇਅਬੈਕ ਸਮਰੱਥਾ ਦੱਸੀ ਗਈ ਹੈ। 6.3 ਇੰਚ ਦਾ iPhone 17 Pro ਅਤੇ 6.9 ਇੰਚ ਦਾ Pro Max ਤਿੰਨ ਰੰਗਾਂ– ਸਿਲਵਰ, ਨੀਲਾ ਅਤੇ ਚਮਕਦਾਰ ਸੰਤਰੀ 'ਚ ਉਪਲਬਧ ਹੋਣਗੇ। iPhone 17 Pro ਦੀ ਸ਼ੁਰੂਆਤੀ ਕੀਮਤ USD 1,099 (ਲਗਭਗ 91,000) ਹੈ, ਜਦਕਿ Pro Max ਦੀ ਕੀਮਤ USD 1,199 (ਲਗਭਗ ₹99,000) ਤੋਂ ਸ਼ੁਰੂ ਹੁੰਦੀ ਹੈ। ਦੋਵੇਂ ਮਾਡਲ 256GB ਸਟੋਰੇਜ ਨਾਲ ਆਉਣਗੇ।

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News