ਅਨੁਰਾਗ ਸ਼੍ਰੀਵਾਸਤਵ ਮਾਰੀਸ਼ਸ ’ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
Saturday, Nov 16, 2024 - 05:43 PM (IST)
ਨਵੀਂ ਦਿੱਲੀ (ਏਜੰਸੀ)- ਸੀਨੀਅਰ ਡਿਪਲੋਮੈਟ ਅਨੁਰਾਗ ਸ੍ਰੀਵਾਸਤਵ ਨੂੰ ਮਾਰੀਸ਼ਸ ’ਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਨੰਦਿਨੀ ਸਿੰਗਲਾ ਦੀ ਥਾਂ ਲੈਣਗੇ। ਸ਼੍ਰੀਵਾਸਤਵ ਜੋ ਭਾਰਤੀ ਵਿਦੇਸ਼ ਸੇਵਾ ਦੇ 1999 ਬੈਚ ਦੇ ਅਧਿਕਾਰੀ ਹਨ, ਇਸ ਸਮੇ ਵਿਦੇਸ਼ ਮੰਤਰਾਲਾ ਦੇ ਹੈੱਡਕੁਆਰਟਰ ’ਚ ਨੇਪਾਲ-ਭੂਟਾਨ ਡਿਵੀਜ਼ਨ ਦੇ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ: ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਸੋਮਵਾਰ ਨੂੰ ਨਵੇਂ PM ਤੇ ਕੈਬਨਿਟ ਮੰਤਰੀਆਂ ਦੀ ਕਰਨਗੇ ਨਿਯੁਕਤੀ
ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਇਕ ਬਿਆਨ ’ਚ ਕਿਹਾ ਕਿ ਸ਼੍ਰੀਵਾਸਤਵ ਵੱਲੋਂ ਜਲਦੀ ਹੀ ਨਵਾਂ ਅਹੁਦਾ ਸੰਭਾਲਣ ਦੀ ਉਮੀਦ ਹੈ। ਮਾਰਚ 2021 ’ਚ ਨੇਪਾਲ-ਭੂਟਾਨ ਡਿਵੀਜ਼ਨ ’ਚ ਸੰਯੁਕਤ ਸਕੱਤਰ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨੇ ਲਗਭਗ ਇਕ ਸਾਲ ਤੱਕ ਵਿਦੇਸ਼ ਮੰਤਰਾਲਾ ਵਿਚ ਬੁਲਾਰੇ ਵਜੋਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਸਤੰਬਰ 2016 ਤੋਂ ਫਰਵਰੀ 2020 ਤੱਕ ਇਥੋਪੀਆ ਅਤੇ ਦੱਖਣੀ ਅਫਰੀਕਾ ’ਚ ਭਾਰਤ ਦੇ ਰਾਜਦੂਤ ਵਜੋਂ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਨਦੀ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8