ਬਾਲ ਜੋਗੀ ਪ੍ਰਗਟ ਨਾਥ ਭਗਵਾਨ ਵਾਲਮੀਕਿ ਜੀ ਤੀਰਥ ਸਥਾਨ ਸ਼੍ਰਾਈਨ ਬੋਰਡ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਨਿਯੁਕਤ
Wednesday, Feb 18, 2026 - 04:19 AM (IST)
ਰੋਮ (ਕੈਂਥ) : ਬੀਤੇ ਦਿਨੀਂ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਹੋਇਆਂ ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਸਵਾਮੀ ਲਾਲ ਨਾਥ ਜੀ ਰਹੀਮਪੁਰ ਨਕੋਦਰ ਦੇ ਸੇਵਾਦਾਰ ਬਾਬਾ ਬਾਲ ਜੋਗੀ ਪ੍ਰਗਟ ਨਾਥ ਜੀ ਨੂੰ ਭਗਵਾਨ ਵਾਲਮੀਕਿ ਜੀ ਤੀਰਥ ਸਥਲ (ਵਾਲਮੀਕਿ ਤੀਰਥ) ਦੇ ਸ਼੍ਰਾਈਨ ਬੋਰਡ ਦੇ ਸਲਾਹਕਾਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਯੂਐੱਨਓ 'ਚ ਅਬਜ਼ਰਵਰ ਇਟਾਲੀਅਨ ਨੂੰ ਸਿੱਖ ਆਗੂਆਂ ਵੱਲੋ ਸ੍ਰੀ ਹਰਿਮੰਦਿਰ ਸਹਿਬ ਦਾ ਮਾਡਲ ਭੇਟ
ਇਸ ਮੌਕੇ ਭਗਵਾਨ ਵਾਲਮੀਕਿ ਜੀ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਲਮੀਕਿ ਭਾਈਚਾਰੇ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਹੈ, ਉਸ ਲਈ ਪੰਜਾਬ ਸਰਕਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਅਤੇ ਬਾਬਾ ਬਾਲ ਜੋਗੀ ਪ੍ਰਗਟ ਨਾਥ ਜੀ ਨੂੰ ਯੂਰਪ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਰਹਿਨੁਮਾਈ ਹੇਠ ਵਾਲਮੀਕਿ ਭਾਈਚਾਰੇ ਨੂੰ ਹੋਰ ਮਾਣ-ਸਤਿਕਾਰ ਮਿਲੇਗਾ। ਇਸ ਮੌਕੇ ਵਿਸ਼ਨੂੰ ਕੁਮਾਰ ਸੋਨੀ, ਜਤਿੰਦਰ ਕੁਮਾਰ, ਰਵਿੰਦਰ ਸੋਨੀ, ਹਰਦੀਪ ਸਿੰਘ, ਗੁਰੂ ਦੱਤ ਤੇ ਕਰਨ ਭਨੋਟ ਆਦਿ ਹਾਜ਼ਰ ਸਨ।
