ਵੱਡੀ ਖ਼ਬਰ ; ਭਾਰਤ ਦੇ Most Wanted ਅੱਤਵਾਦੀ ਦਾ ਪਾਕਿਸਤਾਨ ''ਚ ਗੋਲ਼ੀਆਂ ਮਾਰ ਕੇ ਕਤਲ
Sunday, Feb 15, 2026 - 05:31 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਲਸ਼ਕਰ-ਏ-ਤੋਇਬਾ (LeT) ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿੱਚੋਂ ਇੱਕ, ਮੁਹੰਮਦ ਕਾਸਿਮ ਗੁੱਜਰ ਉਰਫ਼ ਸਲਮਾਨ ਦਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦੋਂ ਉਹ ਬਾਈਕ 'ਤੇ ਕਿਤੇ ਜਾ ਰਿਹਾ ਸੀ।
ਇਸ ਦੌਰਾਨ ਪਿੱਛੇ ਤੋਂ ਆਏ ਅਣਪਛਾਤੇ ਬੰਦੂਕਧਾਰੀਆਂ ਨੇ ਕਾਸਿਮ ਗੁੱਜਰ 'ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਾਕਿਸਤਾਨੀ ਜਾਂਚ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ, ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਰਹੇ।
BREAKING 🚨:
Most-wanted LeT militant Mohammad Qasim Gujar was reportedly shot dead by Unknown gunmen in Pakistan. https://t.co/mf8yISqZmp
— AsiaWarZone (@AsiaWarZone) February 14, 2026
ਇਹ ਵੀ ਪੜ੍ਹੋ- Valentine's Day 'ਤੇ ਚੜ੍ਹ ਗਿਆ 'ਚੰਨ' ! ਇਕ ਹੋਏ ਚਾਚੀ-ਭਤੀਜਾ, ਚਾਚੇ ਨੇ ਖ਼ੁਦ ਕਰਵਾਇਆ ਦੋਹਾਂ ਦਾ ਵਿਆਹ
ਭਾਰਤ ਲਈ ਵੱਡਾ ਖ਼ਤਰਾ ਸੀ ਕਾਸਿਮ
ਕਾਸਿਮ ਗੁੱਜਰ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ਾਂ ਰਚ ਰਿਹਾ ਸੀ। ਉਹ ਜੰਮੂ ਖੇਤਰ ਵਿੱਚ ਹਥਿਆਰਾਂ ਦੀ ਸਪਲਾਈ, ਡਰੋਨ ਰਾਹੀਂ ਨਸ਼ੇ ਭੇਜਣ ਅਤੇ ਨਵੇਂ ਨੌਜਵਾਨਾਂ ਨੂੰ ਅੱਤਵਾਦ ਵਿੱਚ ਭਰਤੀ ਕਰਨ ਦਾ ਮੁੱਖ ਜ਼ਿੰਮੇਵਾਰ ਸੀ। ਉਸ ਦਾ ਨਾਮ ਜੰਮੂ ਵਿੱਚ ਹੋਏ ਕਈ ਧਮਾਕਿਆਂ ਅਤੇ ਫੌਜੀ ਕਾਫਲਿਆਂ 'ਤੇ ਹੋਏ ਹਮਲਿਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ। ਭਾਰਤ ਸਰਕਾਰ ਨੇ ਉਸ ਨੂੰ 'ਨਾਮੀਨੇਟਿਡ ਅੱਤਵਾਦੀ' ਐਲਾਨਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪਾਕਿਸਤਾਨ ਅੰਦਰ ਭਾਰਤ ਵਿਰੋਧੀ ਅੱਤਵਾਦੀਆਂ ਦੇ ਮਾਰੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਕਈ ਚੋਟੀ ਦੇ ਕਮਾਂਡਰ ਅਣਪਛਾਤੇ ਹਮਲਾਵਰਾਂ ਹੱਥੋਂ ਮਾਰੇ ਜਾ ਚੁੱਕੇ ਹਨ। ਹਾਲਾਂਕਿ ਭਾਰਤ ਨੇ ਹਮੇਸ਼ਾ ਅਜਿਹੀਆਂ ਹੱਤਿਆਵਾਂ ਵਿੱਚ ਆਪਣੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ, ਪਰ ਇਹ ਘਟਨਾਵਾਂ ਪਾਕਿਸਤਾਨ ਵਿੱਚ ਲੁਕੇ ਅੱਤਵਾਦੀਆਂ ਲਈ ਵੱਡਾ ਡਰ ਬਣ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
