ਭਾਰਤ ਦੇ ਗੁਆਂਢ ’ਚ 2 ਹੋਰ ਦੇਸ਼ ਆਹਮੋ-ਸਾਹਮਣੇ

Sunday, Mar 01, 2026 - 04:16 AM (IST)

ਭਾਰਤ ਦੇ ਗੁਆਂਢ ’ਚ 2 ਹੋਰ ਦੇਸ਼ ਆਹਮੋ-ਸਾਹਮਣੇ

ਪੋਰਟ ਲੁਈਸ – ਭਾਰਤ ਦੇ 2 ਗੁਆਂਢੀ ਦੇਸ਼ ਮਾਰੀਸ਼ਸ ਤੇ ਮਾਲਦੀਵ ਆਹਮੋ-ਸਾਹਮਣੇ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਮਾਰੀਸ਼ਸ ਨੇ ਮਾਲਦੀਵ ਨਾਲ ਡਿਪਲੋਮੈਟਿਕ ਸਬੰਧ ਤੋੜ ਦਿੱਤੇ ਹਨ। ਮਾਰੀਸ਼ਸ ਨੇ ਇਹ ਕਦਮ ਇਸ ਲਈ ਉਠਾਇਆ ਕਿਉਂਕਿ ਮਾਲਦੀਵ ਨੇ ਚਾਗੋਸ ਟਾਪੂ ਸਮੂਹ ’ਤੇ ਉਸ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਮਾਲਦੀਵ ਨੇ ਚਾਗੋਸ ਟਾਪੂ ਸਮੂਹ ਨੂੰ ਲੈ ਕੇ ਬ੍ਰਿਟੇਨ-ਮਾਰੀਸ਼ਸ ਸਮਝੌਤੇ ’ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਵਧ ਗਿਆ ਹੈ।

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਸਾਬਕਾ ਸਰਕਾਰ ਦੇ ਉਸ ਰੁਖ਼ ਨੂੰ ਪਲਟ ਦਿੱਤਾ ਹੈ ਜਿਸ ਵਿਚ ਮਾਰੀਸ਼ਸ ਦੇ ਦਾਅਵੇ ਦਾ ਸਮਰਥਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਲਦੀਵ ਹੁਣ ਮਾਰੀਸ਼ਸ ਦੀ ਚਾਗੋਸ ਟਾਪੂ ਸਮੂਹ ’ਤੇ ਪ੍ਰਭੂਸੱਤਾ ਨੂੰ ਮਾਨਤਾ ਨਹੀਂ ਦੇਵੇਗਾ ਅਤੇ ਓਵਰਲੈਪਿੰਗ ਸਮੁੰਦਰੀ ਖੇਤਰਾਂ ਨੂੰ ਆਪਣੇ ਵਿਸ਼ੇਸ਼ ਆਰਥਿਕ ਖੇਤਰ ’ਚ ਸ਼ਾਮਲ ਕਰੇਗਾ।


author

Inder Prajapati

Content Editor

Related News