ਜੰਗ ਦੇ ਤਣਾਅ ਵਿਚਾਲੇ ਭਾਰਤ ਦਾ ਵਿਦੇਸ਼ੀਆਂ ਲਈ ਵੱਡਾ ਐਲਾਨ ! ਵੀਜ਼ਾ ਨੂੰ ਲੈ ਕੇ ਦਿੱਤੀ ਇਹ ਸਹੂਲਤ

Sunday, Mar 01, 2026 - 01:08 PM (IST)

ਜੰਗ ਦੇ ਤਣਾਅ ਵਿਚਾਲੇ ਭਾਰਤ ਦਾ ਵਿਦੇਸ਼ੀਆਂ ਲਈ ਵੱਡਾ ਐਲਾਨ ! ਵੀਜ਼ਾ ਨੂੰ ਲੈ ਕੇ ਦਿੱਤੀ ਇਹ ਸਹੂਲਤ

ਨਵੀਂ ਦਿੱਲੀ- ਇਜ਼ਰਾਈਲ-ਅਮਰੀਕਾ ਦੀ ਈਰਾਨ ਵਿਰੁੱਧ ਫੌਜੀ ਕਾਰਵਾਈ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਭਾਰਤ ਨੇ ਐਲਾਨ ਕੀਤਾ ਹੈ ਕਿ ਉਡਾਣਾਂ ਬੰਦ ਹੋਣ ਕਾਰਨ ਇੱਥੇ ਫਸੇ ਵਿਦੇਸ਼ੀ ਨਾਗਰਿਕ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦੇ ਸਕਦੇ ਹਨ।

ਵਿਦੇਸ਼ ਮੰਤਰਾਲੇ ਦੀ ਐਡਵਾਈਜ਼ਰੀ 

ਵਿਦੇਸ਼ ਮੰਤਰਾਲੇ ਨੇ ਐਤਵਾਰ ਸਵੇਰੇ ਇਕ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਪੱਛਮੀ ਏਸ਼ੀਆ ਦੀ ਸਥਿਤੀ ਕਾਰਨ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਯਾਤਰਾ ਯੋਜਨਾ 'ਚ ਬਦਲਾਅ ਕਰਨਾ ਪਿਆ ਹੈ, ਉਹ ਆਪਣੇ ਵੀਜ਼ੇ ਨੂੰ ਵਧਾਉਣ ਜਾਂ ਆਪਣੇ ਠਹਿਰਨ ਨੂੰ ਨਿਯਮਿਤ ਕਰਨ ਲਈ ਨਜ਼ਦੀਕੀ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਨਾਲ ਸੰਪਰਕ ਕਰ ਸਕਦੇ ਹਨ। ਸਬੰਧਤ ਦਫਤਰ ਇਨ੍ਹਾਂ ਰਸਮੀ ਕਾਰਵਾਈਆਂ ਵਿੱਚ ਪੂਰੀ ਮਦਦ ਕਰੇਗਾ।

ਈਰਾਨ ਦੇ ਸਰਵਉੱਚ ਨੇਤਾ ਦੀ ਮੌਤ ਨਾਲ ਵਧਿਆ ਤਣਾਅ 

ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਐਤਵਾਰ ਤੜਕੇ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਹੋਏ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ 'ਚ ਈਰਾਨ ਦੇ ਸਰਵਉੱਚ ਨੇਤਾ ਅਲੀ ਖਾਮੇਨੇਈ ਅਤੇ ਕਈ ਚੋਟੀ ਦੇ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਮੱਧ ਪੂਰਬ ਵਿੱਚ ਵੱਡੀ ਭੂ-ਰਾਜਨੀਤਿਕ ਤਬਦੀਲੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੱਛਮੀ ਏਸ਼ੀਆ ਦੇ ਉੱਪਰਲੇ ਹਵਾਈ ਖੇਤਰ 'ਚ ਖਤਰੇ ਨੂੰ ਦੇਖਦੇ ਹੋਏ ਏਅਰ ਇੰਡੀਆ ਨੇ ਆਪਣੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ 11 ਪੱਛਮੀ ਏਸ਼ੀਆਈ ਦੇਸ਼ਾਂ ਦੀ ਸੂਚੀ ਜਾਰੀ ਕਰਦਿਆਂ ਹਵਾਈ ਕੰਪਨੀਆਂ ਨੂੰ 2 ਮਾਰਚ ਤੱਕ ਉਨ੍ਹਾਂ ਦੇ ਹਵਾਈ ਖੇਤਰ ਤੋਂ ਉਡਾਣ ਨਾ ਭਰਨ ਦੀ ਸਲਾਹ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News