ਡੀਲ ਤੋਂ ਕੁਝ ਦਿਨ ਪਹਿਲਾਂ ਹੀ ਹਟਾਈਆਂ ਗਈਆਂ ਭ੍ਰਿਸ਼ਟਾਚਾਰ ਵਿਰੋਧੀ ਵਿਵਸਥਾਵਾਂ

02/12/2019 1:21:09 AM

ਨਵੀਂ ਦਿੱਲੀ, (ਇੰਟ.)– ‘ਦਿ ਹਿੰਦੂ’ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰਾਫੇਲ ਸੌਦੇ ’ਤੇ ਦਸਤਖਤ  ਤੋਂ ਕੁਝ ਦਿਨ ਪਹਿਲਾਂ ਮਾਣਕ ਰੱਖਿਆ ਖਰੀਦ ਪ੍ਰਕਿਰਿਆ ਵਿਚ ਬਦਲਾਅ ਕਰਦੇ ਹੋਏ ਭ੍ਰਿਸ਼ਟਾਚਾਰ ਵਿਰੋਧੀ ਕੁਝ ਮੁੱਖ ਵਿਵਸਥਾਵਾਂ ਨੂੰ ਹਟਾ ਦਿੱਤਾ ਗਿਆ ਸੀ। 
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਫਰਾਂਸ ਵਿਚਾਲੇ 7.5 ਬਿਲੀਅਨ ਯੂਰੋ ਵਿਚ ਕੀਤੇ ਗਏ ਰਾਫੇਲ ਜਹਾਜ਼ ਦੇ ਸੌਦੇ ਵਿਚ ਭਾਰਤ ਸਰਕਾਰ ਵਲੋਂ ਵੱਡੀਆਂ ਅਤੇ ਖਾਸ ਰਿਆਇਤਾਂ ਦਿੱਤੀਆਂ ਗਈਆਂ ਸਨ। ਅੰਤਰ ਸਰਕਾਰ  ਸਮਝੌਤੇ ’ਤੇ ਦਸਤਖਤ ਕਰਨ ਤੋਂ ਕੁਝ ਦਿਨ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਜੁਰਮਾਨੇ ਲਈ ਮਹੱਤਵਪੂਰਨ ਵਿਵਸਥਾਵਾਂ ਅਤੇ ਇਕ ਐਸਕ੍ਰੋ ਅਕਾਊਂਟ (ਅਜਿਹਾ ਖਾਤਾ ਜੋ ਧਨ ਦੇ ਇਕ ਹੋਲਡਿੰਗ ਟੈਂਕ ਦੇ ਰੂਪ ਵਿਚ ਕੰਮ ਕਰਦਾ ਹੈ) ਦੇ ਜ਼ਰੀਏ ਭੁਗਤਾਨ ਕਰਨ ਦੀਆਂ ਸ਼ਰਤਾਂ ਨੂੰ ਹਟਾ ਦਿੱਤਾ ਗਿਆ ਸੀ। ਨਰਿੰਦਰ ਮੋਦੀ ਸਰਕਾਰ ਲਈ ਇਸ ਦੇ ਮਹੱਤਵਪੂਰਨ ਸਿਆਸੀ
ਪੀ. ਐੱਮ. ਓ. ਦੇ ਦਖਲ ’ਤੇ ਰੱਖਿਆ ਮੰਤਰਾਲੇ ਨੇ ਜਤਾਇਆ ਸੀ ਇਤਰਾਜ਼
ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਰਾਫੇਲ ਡੀਲ ਲਈ ਹੋ ਰਹੀ ਗੱਲਬਾਤ ਵਿਚ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੀ ਦਖਲਅੰਦਾਜ਼ੀ ’ਤੇ ਰੱਖਿਆ ਮੰਤਰਾਲੇ ਵਲੋਂ ਇਤਰਾਜ਼ ਕੀਤਾ ਗਿਆ। ਇਸ ਦੇ ਜਵਾਬ ਵਿਚ ਸੌਦੇ ਲਈ ਪ੍ਰਮੁੱਖ ਵਾਰਤਾਕਾਰ ਨੇ ਕਿਹਾ ਸੀ ਕਿ ਪੀ. ਐੱਮ. ਓ. ਕੀਮਤ ਤੈਅ ਕਰਨ ਵਿਚ ਸ਼ਾਮਲ ਨਹੀਂ ਸੀ। ਬਸ ਪ੍ਰਭੂਸੱਤਾ ਗਾਰੰਟੀ ਦੇ ਮਾਮਲੇ ਵਿਚ ਸ਼ਾਮਲ ਸੀ। ਰਾਫੇਲ ਡੀਲ ਦੇ ਸਮੇਂ ਰੱਖਿਆ ਮੰਤਰਾਲੇ ਦੇ ਵਿੱਤੀ ਸਲਾਹਕਾਰ ਸੁਧਾਂਸ਼ੂ ਮੋਹੰਤੀ ਦਾ ਕਹਿਣਾ ਹੈ ਕਿ ਰੱਖਿਆ ਸੌਂਦਿਆਂ ਦੀ ਗੱਲਬਾਤ ਵਿਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਿਯਮਾਂ ਦੇ ਵਿਰੁੱਧ ਹੈ। 
ਚੋਰੀ ਕਰਵਾਉਣ ਲਈ ਚੌਕੀਦਾਰ ਨੇ ਦਰਵਾਜ਼ਾ ਖੁਦ ਖੋਲ੍ਹਿਆ : ਰਾਹੁਲ
ਰਾਫੇਲ ਜਹਾਜ਼ ਸੌਦੇ ’ਚ ਭ੍ਰਿਸ਼ਟਾਚਾਰ ਵਿਰੋਧੀ ਸਜ਼ਾ ਨਾਲ ਜੁੜੀਆਂ ਅਹਿਮ ਵਿਵਸਥਾਵਾਂ ਨੂੰ ਹਟਾਉਣ ਸਬੰਧੀ ਖਬਰ ਦੇ ਪਿਛੋਕੜ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ,‘‘30 ਹਜ਼ਾਰ ਕਰੋੜ ਰੁਪਏ ਦੀ ਚੋਰੀ ਕਰਵਾਉਣ ਲਈ ਚੌਕੀਦਾਰ ਨੇ ਦਰਵਾਜ਼ਾ ਖੁਦ ਖੋਲ੍ਹਿਆ ਹੈ।’’ 
ਖਬਰ ਨੂੰ ਟਵਿਟਰ ’ਤੇ ਸ਼ੇਅਰ  ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,‘‘ਚੌਕੀਦਾਰ ਨੇ ਅਨਿਲ ਅੰਬਾਨੀ ਨੂੰ ਹਵਾਈ ਫੌਜ ਤੋਂ 30 ਹਜ਼ਾਰ ਕਰੋੜ ਰੁਪਏ ਦੀ ਚੋਰੀ ਕਰਵਾਉਣ ਲਈ ਖੁਦ ਦਰਵਾਜ਼ਾ ਖੋਲ੍ਹਿਆ।’’ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਇਥੇ ਭੁੱਖ ਹੜਤਾਲ ਕਰ ਰਹੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦਾ ਸਮਰਥਨ ਕਰਨ ਲਈ ਪਹੁੰਚੇ ਗਾਂਧੀ ਨੇ ਉਥੇ ਵੀ ਰਾਫੇਲ ਦਾ ਮੁੱਦਾ ਉਠਾਇਆ। 


KamalJeet Singh

Content Editor

Related News