ਇਕ ਹੋਰ ਨਨ ਨੇ ਬਿਸ਼ਪ ਫਰੈਂਕੋ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼

2/21/2020 8:25:10 PM

ਨਵੀਂ ਦਿੱਲੀ — ਪੰਜਾਬ ਦੇ ਜਲੰਧਰ 'ਚ ਰੋਮਨ ਕੈਥੋਲਿਕ ਚਰਚ ਦੇ ਸਾਬਕਾ ਮੁਖੀ ਬਿਸ਼ਪ ਫਰੈਂਕੋ 'ਤੇ ਕੇਰਲ ਦੀ ਇਕ ਨਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਫਰੈਂਕੋ ਮੁਲਕੱਲ 'ਤੇ ਕੇਰਲ ਦੀ ਹੀ ਇਕ ਨਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਚੁੱਕੀ ਹੈ। ਉਨ੍ਹਾਂ ਮੁਤਾਬਕ ਮੁਲੱਕਲ ਨੇ ਉਨ੍ਹਾਂ ਨਾਲ 2014 ਤੋਂ 2016 ਤਕ ਜਿਨਸੀ ਸ਼ੋਸ਼ਣ ਕੀਤਾ ਸੀ। ਮੁਲੱਕਲ ਇਸ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਹਨ।
ਫਰੈਂਕੋ ਮੁਲੱਕਲ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਦੂਜੀ ਨਨ ਮੁਲੱਕਲ 'ਤੇ ਚੱਲ ਰਹੇ ਜਿਨਸੀ ਸ਼ੋਸ਼ਣ ਦੇ ਕੇਸ ਦੀ 14ਵੀਂ ਗਵਾਹ ਹੈ। ਉਸ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਮੁਲੱਕਲ ਨੂੰ ਦੋਸ਼ ਲਗਾਇਆ ਹੈ ਕਿ ਉਹ ਉਸ ਨੂੰ ਵੀਡੀਓ ਕਾਲ ਕਰਦਾ ਸੀ ਅਤੇ ਉਨ੍ਹਾਂ ਨਾਲ ਇਤਰਾਜ਼ਯੋਗ ਗੱਲਾਂ ਕਰਦਾ ਸੀ। ਨਨ ਮੁਤਾਬਕ ਫਰੈਂਕੋ ਮੁਲੱਕਲ ਨੇ ਉਨ੍ਹਾਂ ਨਾਲ 2015 ਤੋਂ 2017 ਦੌਰਾਨ ਜਿਨਸੀ ਸ਼ੋਸ਼ਣ ਕੀਤਾ।


Inder Prajapati

Edited By Inder Prajapati