ਸਟਾਲਿਨ ਦੇ ਵਿਵਾਦਿਤ ਬਿਆਨ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ, ਆਖ ਦਿੱਤੀ ਇਹ ਗੱਲ

09/05/2023 2:43:05 PM


ਜਲੰਧਰ (ਪੁਨੀਤ) : ਜਾਤੀ ਅਤੇ ਧਰਮ ’ਤੇ ਆਗੂਆਂ ਦੀ ਟਿੱਪਣੀ ਨਾਲ ਕਈ ਵਾਰ ਵਿਵਾਦ ਪੈਦਾ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜਿਹੀਆਂ ਟਿੱਪਣੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆ। ਤਾਮਿਲਨਾਡੂ ਸਰਕਾਰ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ’ਤੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਨਾਲ ਦੇਸ਼ ਭਰ ਦੇ ਸਨਾਤਨ ਪ੍ਰੇਮੀਆਂ ਵਿਚ ਗੁੱਸਾ ਵਧ ਰਿਹਾ ਹੈ ਅਤੇ ਵਿਵਾਦ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੰਨੀ ਦਿਓਲ ਵੱਲੋਂ ਤੌਬਾ ਕਰਨ 'ਤੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ

ਸਨਾਤਨੀ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਦਾ ਇਤਿਹਾਸ ਚੁੱਕ ਕੇ ਦੇਖ ਲਓ, ਗੈਰ-ਹਿੰਦੂ ਰਾਜਿਆਂ ਦੇ ਰਾਜ ਦੌਰਾਨ ਸਨਾਤਨ ਧਰਮ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਪਰ ਵੱਡੀਆਂ-ਵੱਡੀਆਂ ਤਾਕਤਾਂ ਵੀ ਸਨਾਤਨ ਧਰਮ ਨੂੰ ਖ਼ਤਮ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਇਹ ਦੁਨੀਆ ਸਨਾਤਨ ਦੇ ਉਭਾਰ ਨਾਲ ਸ਼ੁਰੂ ਹੋਈ ਸੀ ਪਰ ਅੱਜ ਕੁਝ ਵੋਟਾਂ ਦੀ ਖ਼ਾਤਿਰ ਕੁਝ ਮੁਲਕਾਂ ਦੀਆਂ ਸਿਆਸੀ ਪਾਰਟੀਆਂ ਹਿੰਦੂਆਂ ਨੂੰ ਨੀਵਾਂ ਦਿਖਾ ਰਹੀਆਂ ਹਨ। ਸਮਾਂ ਬਹੁਤ ਸ਼ਕਤੀਸ਼ਾਲੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਿਵਾਦਿਤ ਸ਼ਬਦ ਬੋਲਣ ਵਾਲਿਆਂ ਦੀ ਹੋਂਦ ਆਪਣੇ-ਆਪ ਖ਼ਤਮ ਹੋ ਜਾਵੇਗੀ। ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ. ਐੱਮ. ਕੇ. (ਦ੍ਰਵਿੜ ਮੁਨੇਤਰ ਕੜਗਮ) ਦੇ ਯੂਥ ਵਿੰਗ ਦੇ ਸਕੱਤਰ ਅਤੇ ਸੂਬਾ ਸਰਕਾਰ ਦੇ ਖੇਡ ਅਤੇ ਯੂਥ ਮਾਮਲਿਆਂ ਦੇ ਮੰਤਰੀ ਉਦੈਨਿਧੀ ਸਟਾਲਿਨ ਪਹਿਲਾਂ ਵੀ ਕਈ ਵਾਰ ਵਿਵਾਦਿਤ ਬਿਆਨ ਦੇ ਕੇ ਚਰਚਾ ਵਿਚ ਆ ਚੁੱਕੇ ਹਨ।

ਇਹ ਵੀ ਪੜ੍ਹੋ : ਭਾਰਤ ਵਰਗੇ ਦੇਸ਼ ਲਈ 'ਇਕ ਦੇਸ਼-ਇਕ ਚੋਣ' ਹੋਣਾ ਜ਼ਰੂਰੀ : ਮਨੋਹਰ ਲਾਲ

ਉਦੈਨਿਧੀ ਨੇ 2021 ’ਚ ਸਾਬਕਾ ਕੇਂਦਰੀ ਮੰਤਰੀਆਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੀ ਮੌਤ ’ਤੇ ਵਿਵਾਦਿਤ ਬਿਆਨ ਦਿੰਦੇ ਹੋਏ ਗੰਭੀਰ ਟਿੱਪਣੀ ਕੀਤੀ ਸੀ, ਜਿਸ ’ਤੇ ਕਾਫੀ ਵਿਵਾਦ ਹੋਇਆ ਸੀ। ਉਦੈਨਿਧੀ ਨੂੰ ਸਿਆਸਤ ਵਿਰਾਸਤ ਵਿਚ ਮਿਲੀ ਹੈ। ਤਾਮਿਲਨਾਡੂ ਵਿਚ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੇ ਦ੍ਰਵਿੜ ਆਗੂ ਐੱਮ. ਕਰੁਣਾਨਿਧੀ ਉਦੈਨਿਧੀ ਦੇ ਦਾਦਾ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਐੱਮ. ਕੇ. ਸਟਾਲਿਨ ਇਸ ਸਮੇਂ ਤਾਮਿਲਨਾਡੂ ਦੇ ਮੁੱਖ ਮੰਤਰੀ ਹਨ। ਉਦੈਨਿਧੀ, ਜੋ 2021 ਵਿਚ ਪਹਿਲੀ ਵਾਰ ਵਿਧਾਇਕ ਬਣੇ ਸਨ, ਨੂੰ ਦਸੰਬਰ 2022 ਵਿਚ ਤਾਮਿਲਨਾਡੂ ਸਰਕਾਰ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਖੇਡ ਮੰਤਰੀ ਦੇ ਨਾਲ-ਨਾਲ ਯੂਥ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਾਹਾ ਲੈਣ ਲਈ 10 ਸਤੰਬਰ ਤੱਕ ਕਰੋ ਇਹ ਕੰਮ

ਦੱਖਣੀ ਸਿਨੇਮਾ ਵਿਚ ਅਭਿਨੇਤਾ ਅਤੇ ਨਿਰਮਾਤਾ ਰਹੇ ਉਦੈਨਿਧੀ ਨੇ 2019 ਵਿਚ ਸਿਆਸਤ ਵਿਚ ਪ੍ਰਵੇਸ਼ ਕੀਤਾ, ਜਿਸ ਤੋਂ ਬਾਅਦ ਉਹ ਸਰਗਰਮ ਸਿਆਸਤ ਵਿਚ ਆਏ। ਹੁਣ ਉਨ੍ਹਾਂ ਦੇ ਇਸ ਬਿਆਨ ’ਤੇ ਦੇਸ਼ ਭਰ ’ਚ ਹੰਗਾਮਾ ਹੋ ਰਿਹਾ ਹੈ। ਸਨਾਤਨ ਪ੍ਰੇਮੀਆਂ ਅਤੇ ਹਿੰਦੂ ਸਮਾਜ ਵਿਚ ਉਨ੍ਹਾਂ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਉਕਤ ਪ੍ਰਤੀਨਿਧੀ ਵੱਲੋਂ ਉਨ੍ਹਾਂ ਦੇ ਇਸ ਬਿਆਨ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਸਭ ਦਾ ਕਹਿਣਾ ਸੀ ਕਿ ਧਰਮ ’ਤੇ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਵੀ ਆਗੂ ਕਿਸੇ ਵੀ ਧਰਮ ਦੇ ਖਿਲਾਫ ਬਿਆਨਬਾਜ਼ੀ ਨਾ ਕਰੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਸਨਾਤਨ ਧਰਮ ਖਿਲਾਫ਼ ਬਿਆਨਬਾਜ਼ੀ ਘਟੀਆ ਸਿਆਸਤ ਦੀ ਮਿਸਾਲ : ਸ਼ਰਮਾ
ਸ਼੍ਰੀ ਰਾਮਲੀਲਾ ਦੁਸਹਿਰਾ ਕਮੇਟੀ ਦੇ ਮੁੱਖ ਪ੍ਰਬੰਧਕ ਕੁਮੁਦ ਸ਼ਰਮਾ ਨੇ ਕਿਹਾ ਕਿ ਵਿਰਸੇ ’ਚ ਮਿਲੀ ਸਿਆਸਤ ਦੇ ਆਧਾਰ ’ਤੇ ਅੱਗੇ ਆਉਣ ਨਾਲ ਕੋਈ ਵੱਡਾ ਆਗੂ ਨਹੀਂ ਬਣਦਾ। ਸਨਾਤਨ ਧਰਮ ਵਿਰੁੱਧ ਇਸ ਤਰ੍ਹਾਂ ਦੀ ਬਿਆਨਬਾਜ਼ੀ ਘਟੀਆ ਸਿਆਸਤ ਦੀ ਜਿਊਂਦੀ ਜਾਗਦੀ ਮਿਸਾਲ ਹੈ। ਇਸ ਨਾਲ ਦੇਸ਼ ਅਤੇ ਸਮਾਜ ਨੂੰ ਗਲਤ ਸੰਦੇਸ਼ ਜਾਂਦਾ ਹੈ।

ਸੱਤਾ ਹਾਸਲ ਕਰਨ ਲਈ ਮਾਹੌਲ ਖਰਾਬ ਕਰ ਰਹੀਆਂ ਵਿਰੋਧੀ ਪਾਰਟੀਆਂ : ਰਿੰਕੂ
ਹਿੰਦੂ ਆਗੂ ਰਾਜੇਸ਼ ਰਿੰਕੂ ਨੇ ਕਿਹਾ ਕਿ ਦੋ ਵਾਰ ਕੇਂਦਰੀ ਸੱਤਾ ਤੋਂ ਬਾਹਰ ਰਹੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਇਕ ਸੰਗਠਨ ਬਣਾ ਲਿਆ ਹੈ। ਹੁਣ ਉਕਤ ਵਿਰੋਧੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਮਾਹੌਲ ਖਰਾਬ ਕਰਨ ’ਤੇ ਤੁਲੀਆਂ ਹੋਈਆਂ ਹਨ। ਸੱਤਾ ਵਿਚ ਆਉਣ ਲਈ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।

ਧਰਮ ਵਿਰੁੱਧ ਟਿੱਪਣੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ : ਵਰਿੰਦਰ
ਵਰਿੰਦਰ ਲਵਲੀ ਦਾ ਕਹਿਣਾ ਹੈ ਕਿ ਕਈ ਆਗੂ ਸੁਰਖੀਆਂ ਵਿਚ ਆਉਣ ਲਈ ਵਿਵਾਦਿਤ ਬਿਆਨਬਾਜ਼ੀ ਕਰ ਦਿੰਦੇ ਹਨ। ਧਰਮ ਅਤੇ ਕਿਸੇ ਜਾਤੀ ਵਿਰੁੱਧ ਟਿੱਪਣੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਟਿੱਪਣੀ ਇਕ ਹੱਦ ਵਿਚ ਰਹਿ ਕੇ ਕਰਨੀ ਚਾਹੀਦੀ ਹੈ। ਅਜਿਹੀ ਟਿੱਪਣੀ ਕਰਨਾ ਮਾਹੌਲ ਨੂੰ ਖਰਾਬ ਕਰਨ ਤੋਂ ਪ੍ਰੇਰਿਤ ਨਜ਼ਰ ਆਉਂਦਾ ਹੈ।

ਅਜਿਹੀ ਬਿਆਨਬਾਜ਼ੀ ਨਾਲ ਯੂਥ ਨੂੰ ਗਲਤ ਸੰਦੇਸ਼ ਦੇ ਰਹੇ ਆਗੂ : ਮਾਨਵ
ਮਾਨਵ ਕੁਮਾਰ ਨੇ ਕਿਹਾ ਕਿ ਸਿਆਸਤ ਵਿਚ ਆਉਣ ਵਾਲੇ ਨੌਜਵਾਨਾਂ ਲਈ ਸੀਨੀਅਰ ਆਗੂਆਂ ਦੀ ਬਿਆਨਬਾਜ਼ੀ ਅਤੇ ਕਾਰਜਪ੍ਰਣਾਲੀ ਅਹਿਮ ਭੂਮਿਕਾ ਨਿਭਾਉਂਦੀ ਹੈ। ਧਰਮ ਵਿਰੁੱਧ ਕੀਤੀ ਜਾਣ ਵਾਲੀ ਅਜਿਹੀ ਸਿਆਸੀ ਬਿਆਨਬਾਜ਼ੀ ਨੌਜਵਾਨਾਂ ਨੂੰ ਗਲਤ ਸੰਦੇਸ਼ ਦੇਵੇਗੀ। ਸੋਚ-ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

ਤਾਮਿਲਨਾਡੂ ਦੇ ਸਨਾਤਨੀ ਲੋਕਾਂ ਤੋਂ ਮਿਲੇਗਾ ਹੋਛੀ ਬਿਆਨਬਾਜ਼ੀ ਦਾ ਜਵਾਬ : ਚੌਧਰੀ
ਭਾਰਤ ਵਿਕਾਸ ਪ੍ਰੀਸ਼ਦ ਸਮੇਤ ਕਈ ਸੰਸਥਾਵਾਂ ਨਾਲ ਜੁੜੇ ਰਾਜ ਕੁਮਾਰ ਚੌਧਰੀ ਨੇ ਕਿਹਾ ਕਿ ਤਾਮਿਲਨਾਡੂ ’ਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਮੰਦਿਰ ਵੱਡੀ ਗਿਣਤੀ ’ਚ ਹਨ ਅਤੇ ਉੱਥੇ ਸਨਾਤਨੀ ਲੋਕ ਰਹਿੰਦੇ ਹਨ। ਇਸ ਦੇ ਬਾਵਜੂਦ ਉੱਥੋਂ ਦੇ ਆਗੂ ਹੋਛੀ ਬਿਆਨਬਾਜ਼ੀ ਕਰ ਰਹੇ ਹਨ। ਇਸ ਦਾ ਜਵਾਬ ਉਨ੍ਹਾਂ ਨੂੰ ਉੱਥੋਂ ਦੇ ਸਥਾਨਕ ਲੋਕਾਂ ਤੋਂ ਮਿਲ ਜਾਵੇਗਾ।

ਸਨਾਤਨ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ, ਇਸ ਦਾ ਕੁਝ ਨਹੀਂ ਵਿਗਾੜ ਸਕਦੇ : ਭਾਰਦਵਾਜ
ਮੰਦਿਰ ਸੰਸਥਾਵਾਂ ਨਾਲ ਜੁੜੇ ਕਪਿਲ ਭਾਰਦਵਾਜ ਨੇ ਕਿਹਾ ਕਿ ਤਾਮਿਲਨਾਡੂ ਦੀ ਸਥਾਨਕ ਪਾਰਟੀ ਦਾ ਆਗੂ ਅਜਿਹਾ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦਾ ਕੰਮ ਕਰ ਰਿਹਾ ਹੈ। ਸਨਾਤਨ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ, ਸਿਆਸੀ ਪਾਰਟੀ ਇਸ ਦਾ ਕੁਝ ਨਹੀਂ ਵਿਗਾੜ ਸਕਦੀ। ਅਜਿਹੇ ਆਗੂਆਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਬਾਹਰ ਜਾ ਰਹੇ ਹੋ ਤਾਂ ਪੜ੍ਹੋ ਖ਼ਬਰ, ਇਹ ਗ਼ਲਤੀ ਹੋਈ ਤਾਂ ਜ਼ਬਤ ਹੋਵੇਗਾ ਵਾਹਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News