ਭੀਖ ਮੰਗ ਕੇ ਮੰਦਰ ਨੂੰ ਡੋਨੇਟ ਕੀਤੇ 8 ਲੱਖ ਰੁਪਏ

02/14/2020 5:34:13 PM

ਵਿਜੇਵਾੜਾ— ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਮੰਦਰ ਦੇ ਬਾਹਰ ਭੀਖ ਮੰਗਣ ਵਾਲੇ 73 ਸਾਲਾ ਦੇ ਬਜ਼ੁਰਗ ਭਿਖਾਰੀ ਨੇ ਬੀਤੇ ਸਾਲ ਦੇ ਦੌਰਾਨ ਲਗਭਗ 8 ਲੱਖ ਰੁਪਏ ਇਕ ਮੰਦਰ ਨੂੰ ਦਾਨ 'ਚ ਦਿੱਤੇ ਹਨ। ਭਿਖਾਰੀ ਦਾ ਕਹਿਣਾ ਹੈ ਕਿ ਮੰਦਰ 'ਚ ਦਾਨ ਦੇਣ ਨਾਲ ਉਸ ਦੀ ਆਮਦਨ 'ਚ ਕਾਫੀ ਵਾਧਾ ਹੋਇਆ ਹੈ। ਮੰਦਰ ਪ੍ਰਸ਼ਾਸਨ ਨੇ ਭਿਖਾਰੀ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਮਦਦ ਨਾਲ ਇਕ ਗਊਸ਼ਾਲਾ ਦਾ ਵੀ ਨਿਰਮਾਣ ਕਰਨ ਵਾਲੇ ਹਨ।

ਮੰਦਰ ਦੇ ਬਾਹਰ ਭੀਖ ਮੰਗਦੇ ਹਨ ਯਾਦੀ ਰੈੱਡੀ
ਜਾਣਕਾਰੀ ਮੁਤਾਬਕ 73 ਸਾਲ ਦੇ ਯਾਦੀ ਰੈੱਡੀ ਮੰਦਰ ਦੇ ਬਾਹਰ ਭੀਖ ਮੰਗਣ ਦਾ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਰੋਜ਼ੀ-ਰੋਟੀ ਲਈ 4 ਦਹਾਕਿਆਂ ਤੱਕ ਰਿਕਸ਼ਾ ਚਲਾਉਂਦੇ ਰਹੇ ਪਰ ਗੋਡਿਆਂ 'ਚ ਤਕਲੀਫ ਕਾਰਣ ਉਨ੍ਹਾਂ ਨੂੰ ਆਪਣਾ ਇਹ ਰੋਜ਼ਗਾਰ ਛੱਡਣਾ ਪਿਆ ਅਤੇ ਮੰਦਰ ਦੇ ਬਾਹਰ ਭੀਖ ਮੰਗਣ ਲਈ ਮਜ਼ਬੂਰ ਹੋਣਾ ਪਿਆ। ਰੈੱਡੀ ਨੇ ਕਿਹਾ ਕਿ ਮੈਂ 40 ਸਾਲ ਰਿਕਸ਼ਾ ਚਲਾਇਆ। ਸਭ ਤੋਂ ਪਹਿਲੀ ਵਾਰ ਮੈਂ ਇਕ ਲੱਖ ਰੁਪਏ ਸਾਈਂ ਬਾਬਾ ਮੰਦਰ ਦੇ ਅਧਿਕਾਰੀਆਂ ਨੂੰ ਦਾਨ ਦੇ ਤੌਰ 'ਤੇ ਦਿੱਤੇ ਸਨ। ਜਦੋਂ ਮੇਰੀ ਤਬੀਅਤ ਵਿਗੜਨ ਲੱਗੀ ਤਾਂ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਹੋਣ ਲੱਗੀ। ਅਜਿਹੇ 'ਚ ਮੈਂ ਮੰਦਰ ਨੂੰ ਜ਼ਿਆਦਾ ਪੈਸੇ ਦਾਨ 'ਚ ਦੇਣ ਦਾ ਫੈਸਲਾ ਕੀਤਾ।

ਦਾਨ ਦੇਣ ਕਾਰਨ ਮੇਰੀ ਆਮਦਨ ਵੀ ਵਧ ਗਈ 
ਰੈੱਡੀ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਮੰਦਰ ਨੂੰ ਪੈਸੇ ਦਾਨ 'ਚ ਦੇਣੇ ਸ਼ੁਰੂ ਕੀਤੇ ਹਨ, ਉਦੋਂ ਮੇਰੀ ਆਮਦਨ ਵੀ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੰਦਰ 'ਚ ਦਾਨ ਕਰਨ ਕਾਰਨ ਲੋਕ ਮੈਨੂੰ ਪਛਾਣਦੇ ਹਨ। ਮੈਂ ਹੁਣ ਤੱਕ ਮੰਦਰ ਨੂੰ 8 ਲੱਖ ਰੁਪਏ ਦਾਨ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸਾਰੀ ਕਮਾਈ ਮੰਦਰ ਨੂੰ ਡੋਨੇਟ ਕਰ ਦੇਣਗੇ। ਰੈੱਡੀ ਦੀ ਦਾਨਸ਼ੀਲਤਾ ਦੀ ਸ਼ਲਾਘਾ ਕਰਦੇ ਹੋਏ ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਕਾਰਨ ਮੰਦਰ ਦਾ ਕਾਫ਼ੀ ਵਿਕਾਸ ਕੀਤਾ ਜਾ ਸਕਿਆ ਹੈ।


DIsha

Content Editor

Related News