ਅਨੰਤ-ਰਾਧਿਕਾ ਦਾ ਵਿਆਹ, IPL, 'ਮੋਏ ਮੋਏ' ਇਸ ਸਾਲ ਯੂਟਿਊਬ 'ਤੇ ਰਹੇ ਹਿੱਟ

Thursday, Dec 05, 2024 - 10:49 PM (IST)

ਨਵੀਂ ਦਿੱਲੀ — ਰਾਧਿਕਾ-ਅਨੰਤ ਅੰਬਾਨੀ ਦੇ ਸ਼ਾਨਦਾਰ ਵਿਆਹ, ਆਈ.ਪੀ.ਐੱਲ., ਗੇਮਰ ਅਜੂ ਭਾਈ ਦੀ ਮਨੋਰੰਜਕ ਕਮੈਂਟਰੀ ਅਤੇ 'ਮੋਏ ਮੋਏ' ਦੀ ਆਕਰਸ਼ਕ ਟਿਊਨ ਨੂੰ ਸਾਲ 2024 'ਚ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ 'ਤੇ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਵਿਸ਼ਿਆਂ 'ਚ ਦਰਜਾ ਦਿੱਤਾ ਗਿਆ ਹੈ। ਵੀਰਵਾਰ ਨੂੰ ਆਪਣੇ 'ਇੰਡੀਆ' ਬਲਾਗ 'ਚ ਇਨ੍ਹਾਂ ਪ੍ਰਚਲਿਤ ਵਿਸ਼ਿਆਂ ਦੀ ਸੂਚੀ ਦਿੰਦੇ ਹੋਏ, ਯੂਟਿਊਬ ਨੇ ਕਿਹਾ ਕਿ ਪਿਛਲੇ ਸਾਲ 'ਚ ਭਾਰਤੀ 'ਕੰਟੈਂਟ ਕ੍ਰਿਏਟਰ' ਅਤੇ ਪ੍ਰਸ਼ੰਸਕਾਂ ਨੇ ਆਪਣੀ ਵਿਲੱਖਣ ਆਵਾਜ਼ ਅਤੇ ਰਚਨਾਤਮਕਤਾ ਨਾਲ ਇੰਟਰਨੈੱਟ ਨੂੰ ਨਵਾਂ ਰੂਪ ਦੇਣ ਲਈ ਕੰਮ ਕੀਤਾ ਹੈ।

ਇਸ ਬਲਾਗ ਦੇ ਅਨੁਸਾਰ, ਯੂਟਿਊਬ 'ਤੇ 'ਅੰਬਾਨੀ' ਅਤੇ 'ਸ਼ਾਦੀ' ਸਿਰਲੇਖ ਵਾਲੇ ਵੀਡੀਓ ਨੂੰ 2024 ਵਿੱਚ ਭਾਰਤ ਵਿੱਚ 6.5 ਬਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਪ੍ਰਸ਼ੰਸਕਾਂ ਨੇ ਇਸ ਸ਼ਾਨਦਾਰ ਵਿਆਹ ਨਾਲ ਜੁੜੇ ਹਰ ਪਹਿਲੂ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਇਸ ਤੋਂ ਇਲਾਵਾ ਟੋਟਲ ਗੇਮਿੰਗ ਦੇ ਨਾਂ ਨਾਲ ਮਸ਼ਹੂਰ ਅੱਜੂ ਭਾਈ ਨੇ ਵੀ ਇਸ ਸੂਚੀ 'ਚ ਜਗ੍ਹਾ ਬਣਾਈ ਹੈ। ਆਪਣੀ ਮਨੋਰੰਜਕ ਗਾਇਕੀ ਅਤੇ ਆਕਰਸ਼ਕ ਧੁਨ ਕਾਰਨ ਪ੍ਰਸਿੱਧ ਹੋਏ ਗੀਤ 'ਮੋਏ ਮੋਏ' ਨੂੰ ਵੀ 4.5 ਬਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕ੍ਰਿਕਟ ਨਾਲ ਸਬੰਧਤ ਵੀਡੀਓਜ਼ ਵੀ ਭਾਰਤ ਵਿੱਚ ਵਿਆਪਕ ਤੌਰ 'ਤੇ ਦੇਖੇ ਗਏ ਸਨ। ਇਨ੍ਹਾਂ ਵਿੱਚ ਆਈ.ਸੀ.ਸੀ. ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਨਾਲ ਸਬੰਧਤ ਸਮੱਗਰੀ ਸ਼ਾਮਲ ਹਨ ਜਿਸ ਨੂੰ ਸੱਤ ਅਰਬ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਇਸ ਲਿਸਟ 'ਚ ਇਕ ਹੋਰ ਮਸ਼ਹੂਰ ਨਾਂ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹੈ। ਦਿਲਜੀਤ ਦੇ ਕੰਸਰਟ ਨਾਲ ਜੁੜੀ ਇਸ ਕਲਿੱਪ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ, ਅਕਤੂਬਰ 'ਚ ਦਿਹਾਂਤ ਹੋਏ ਉੱਘੇ ਉਦਯੋਗਪਤੀ ਰਤਨ ਟਾਟਾ ਅਤੇ ਦਿੱਗਜ ਕਲਾਕਾਰਾਂ ਵਾਲੀ ਫਿਲਮ 'ਕਲਕੀ 2898' ਵੀ ਇਸ ਸੂਚੀ 'ਚ ਸ਼ਾਮਲ ਹਨ। ਇਸ ਸਾਲ ਯੂਟਿਊਬ 'ਤੇ ਪ੍ਰਚਲਿਤ ਵਿਸ਼ਿਆਂ 'ਚ 'ਗੁਲਾਬੀ ਸਾੜੀ', 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ', 'ਆਜ ਕੀ ਰਾਤ' ਅਤੇ ਵਿੱਕੀ ਕੌਸ਼ਲ ਦਾ 'ਤੌਬਾ ਤੌਬਾ' ਡਾਂਸ ਸ਼ਾਮਲ ਹਨ।


Inder Prajapati

Content Editor

Related News