ਸੱਚ ਹੋ ਗਈ ਅਮਿਤ ਸ਼ਾਹ ਦੀ ਭਵਿੱਖਬਾਣੀ ! ਵੋਟਾਂ ਦੀ ਗਿਣਤੀ ਵਿਚਾਲੇ ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

Monday, May 04, 2026 - 04:23 PM (IST)

ਸੱਚ ਹੋ ਗਈ ਅਮਿਤ ਸ਼ਾਹ ਦੀ ਭਵਿੱਖਬਾਣੀ ! ਵੋਟਾਂ ਦੀ ਗਿਣਤੀ ਵਿਚਾਲੇ ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

ਕੋਲਕਾਤਾ/ਨਵੀਂ ਦਿੱਲੀ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਡੀ ਲੀਡਰ ਬਣਾਏ ਹੋਏ ਹੈ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਭਾਜਪਾ, 198 ਸੀਟਾਂ 'ਤੇ ਅੱਗ ਚੱਲ ਰਹੀ ਹੈ, ਜਦੋਂ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਸਿਰਫ਼ 89 ਸੀਟਾਂ 'ਤੇ ਸਿਮਟਦੀ ਨਜ਼ਰ ਆ ਰਹੀ ਹੈ। 

ਇਨ੍ਹਾਂ ਚੋਣ ਰੁਝਾਨਾਂ ਦੇ ਵਿਚਕਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਕ ਪੁਰਾਣਾ ਚੋਣ ਭਾਸ਼ਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 'ਟਾਟਾ ਬਾਏ-ਬਾਏ' (Tata Bye-Bye) ਕੈਪਸ਼ਨ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਸ਼ਾਹ ਵੱਲੋਂ ਕੀਤੀ ਗਈ ਭਵਿੱਖਬਾਣੀ ਹੁਣ ਸੱਚ ਸਾਬਤ ਹੋ ਰਹੀ ਹੈ।

 

ਦਰਅਸਲ, ਇਹ ਵੀਡੀਓ 22 ਅਪ੍ਰੈਲ 2026 ਨੂੰ ਪੱਛਮੀ ਬੰਗਾਲ ਦੇ ਦਮ-ਦਮ 'ਚ ਹੋਈ ਇਕ ਚੋਣ ਰੈਲੀ ਦੀ ਹੈ। ਵੀਡੀਓ 'ਚ ਅਮਿਤ ਸ਼ਾਹ ਨੇ ਭਵਿੱਖਬਾਣੀ ਕਰਦਿਆਂ ਕਿਹਾ ਸੀ,"4 ਮਈ ਨੂੰ ਸਵੇਰੇ ਗਿਣਤੀ ਸ਼ੁਰੂ ਹੋਵੇਗੀ, 8 ਵਜੇ ਬੈਲਟ ਬਾਕਸ ਖੁੱਲ੍ਹਣਗੇ, 9 ਵਜੇ ਪਹਿਲਾ ਰਾਊਂਡ ਪੂਰਾ ਹੋਵੇਗਾ, 10 ਵਜੇ ਦੂਜਾ ਰਾਊਂਡ ਖ਼ਤਮ ਹੋਵੇਗਾ ਅਤੇ ਦੁਪਹਿਰ 1 ਵਜੇ ਤੱਕ ਦੀਦੀ ਸੱਤਾ ਤੋਂ ਬਾਹਰ ਹੋ ਜਾਣਗੇ... ਟਾਟਾ, ਬਾਏ-ਬਾਏ।'' ਅੱਜ 4 ਮਈ ਨੂੰ ਜਦੋਂ ਰੁਝਾਨ ਭਾਜਪਾ ਦੇ ਪੱਖ 'ਚ ਆ ਰਹੇ ਹਨ, ਤਾਂ ਇਹ ਬਿਆਨ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਟੀਐੱਮਸੀ ਸਰਕਾਰ 'ਤੇ ਗੰਭੀਰ ਦੋਸ਼ ਵੀ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਘੁਸਪੈਠੀਆਂ ਨੂੰ ਸ਼ਰਨ ਦੇ ਕੇ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਕੋਲਕਾਤਾ 'ਝੁੱਗੀਆਂ ਦਾ ਸ਼ਹਿਰ' ਬਣ ਗਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ, ਤਾਂ ਕੋਲਕਾਤਾ ਦੇ ਗੁਆਚੇ ਹੋਏ ਮਾਣ ਨੂੰ ਮੁੜ ਬਹਾਲ ਕੀਤਾ ਜਾਵੇਗਾ। ਸ਼ਾਹ ਨੇ ਇਹ ਵੀ ਕਿਹਾ ਸੀ ਕਿ ਤ੍ਰਿਣਮੂਲ ਅਤੇ ਖੱਬੇ ਪੱਖੀ ਪਾਰਟੀਆਂ ਦੇ ਲੰਬੇ ਸ਼ਾਸਨ ਕਾਰਨ ਬੰਗਾਲ ਦਾ ਵਿਕਾਸ ਰੁਕ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News