ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ''ਚ ਭਾਰੀ ਮੀਂਹ ਦਾ ਅਲਰਟ ! ਹਨੇਰੀ-ਤੂਫ਼ਾਨ ਦੀ ਵੀ ਹੋਈ ਭਵਿੱਖਬਾਣੀ

Tuesday, Jun 23, 2026 - 01:06 PM (IST)

ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ''ਚ ਭਾਰੀ ਮੀਂਹ ਦਾ ਅਲਰਟ ! ਹਨੇਰੀ-ਤੂਫ਼ਾਨ ਦੀ ਵੀ ਹੋਈ ਭਵਿੱਖਬਾਣੀ

ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਮੰਗਲਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਲਈ ਮੌਸਮ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 25 ਜੂਨ ਤੱਕ ਕੁਝ ਥਾਵਾਂ 'ਤੇ ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਨਾਲ ਹਨ੍ਹੇਰੀ-ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ। 

ਮੌਸਮ ਦੀ ਇਹ ਚਿਤਾਵਨੀ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰਾਖੰਡ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਗੁਜਰਾਤ, ਤਾਮਿਲਨਾਡੂ, ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ, ਜੰਮੂ ਕਸ਼ਮੀਰ ਅਤੇ ਲੱਦਾਖ ਲਈ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਆਸਾਮ, ਮੇਘਾਲਿਆ, ਸਿੱਕਮ ਅਤੇ ਪੱਛਮੀ ਬੰਗਾਲ 'ਚ ਅਗਲੇ 2 ਦਿਨਾਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਮਹਾਰਾਸ਼ਟਰ 'ਚ ਮਾਨਸੂਨ ਦੀ ਵਾਪਸੀ ਕਰੀਬ 2 ਹਫ਼ਤਿਆਂ ਦੀ ਸੁਸਤੀ ਤੋਂ ਬਾਅਦ, ਦੱਖਣ-ਪੱਛਮੀ ਮਾਨਸੂਨ ਮਹਾਰਾਸ਼ਟਰ 'ਚ ਮੁੜ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਮਾਨਸੂਨ ਪੂਰੇ ਮਹਾਰਾਸ਼ਟਰ ਨੂੰ ਕਵਰ ਕਰ ਲਵੇਗਾ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ। ਮੁੰਬਈ ਦੇ ਕਈ ਇਲਾਕਿਆਂ ਜਿਵੇਂ ਮਾਟੁੰਗਾ ਅਤੇ ਸੇਨਾਪਤੀ ਬਾਪਟ ਰੋਡ 'ਤੇ ਅੱਜ ਸਵੇਰ ਤੋਂ ਹੀ ਬਾਰਿਸ਼ ਦੇਖਣ ਨੂੰ ਮਿਲੀ ਹੈ। 

ਰਾਜਧਾਨੀ ਦਿੱਲੀ 'ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਹਾਲਾਂਕਿ ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ, ਪਰ ਦਿੱਲੀ ਦੀ ਹਵਾ ਦੀ ਗੁਣਵੱਤਾ (AQI) ਅਜੇ ਵੀ 'ਖਰਾਬ' ਸ਼੍ਰੇਣੀ ਵਿੱਚ ਬਣੀ ਹੋਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News