ਬਸਪਾ ਟਿਕਟ ਲਈ ਕਰੋੜਾਂ ਰੁਪਏ ਮੰਗਣ ਦਾ ਦਾਅਵਾ, ਵਾਇਰਲ ਵੀਡੀਓ ਨਾਲ ਮਚਿਆ ਸਿਆਸੀ ਹੰਗਾਮਾ

Saturday, Jun 20, 2026 - 07:37 AM (IST)

ਬਸਪਾ ਟਿਕਟ ਲਈ ਕਰੋੜਾਂ ਰੁਪਏ ਮੰਗਣ ਦਾ ਦਾਅਵਾ, ਵਾਇਰਲ ਵੀਡੀਓ ਨਾਲ ਮਚਿਆ ਸਿਆਸੀ ਹੰਗਾਮਾ

ਲਖਨਊ (ਇੰਟ.) - ਬਹੁਜਨ ਸਮਾਜ ਪਾਰਟੀ (ਬਸਪਾ) ’ਚ ਟਿਕਟ ਵੰਡ ਨੂੰ ਲੈ ਕੇ ਕਥਿਤ ਤੌਰ ’ਤੇ ਰਕਮ ਮੰਗਣ ਦੇ ਦੋਸ਼ਾਂ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੀ ਰਾਜਨੀਤੀ ’ਚ ਹਲਚਲ ਤੇਜ਼ ਹੋ ਗਈ ਹੈ। ਵੀਡੀਓ ’ਚ ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਕਥਿਤ ਤੌਰ ’ਤੇ ਵਿਧਾਨ ਸਭਾ ਟਿਕਟ ਲਈ ਕਰੋੜਾਂ ਰੁਪਏ ਦੀ ਮੰਗ ਕਰਦੇ ਸੁਣਾਈ ਦੇ ਰਹੇ ਹਨ। ਵਾਇਰਲ ਵੀਡੀਓ ਅਨੁਸਾਰ, ਕਥਿਤ ਗੱਲਬਾਤ ’ਚ ਕਿਹਾ ਗਿਆ ਹੈ ਕਿ ਪਾਰਟੀ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਲਈ 5 ਲੱਖ ਰੁਪਏ ਲੈ ਕੇ ਆਉਣੇ ਪੈਣਗੇ ਅਤੇ ਵਿਧਾਨ ਸਭਾ ਟਿਕਟ ਲਈ ਲੱਗਭਗ 3.35 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਵੇਗਾ।

ਪੜ੍ਹੋ ਇਹ ਵੀ - ਘਰ ਛੱਡ Beach 'ਤੇ ਸੌਣ ਲਈ ਮਜਬੂਰ ਹੋਏ ਮੁੰਬਈ ਦੇ ਲੋਕ, ਵਾਇਰਲ ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼

ਵੀਡੀਓ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਾਸ਼ੀ ਦਾ ਇਕ ਹਿੱਸਾ ਪਹਿਲਾਂ ਜਮ੍ਹਾ ਕਰਵਾਇਆ ਜਾ ਸਕਦਾ ਹੈ, ਜਦੋਂ ਕਿ ਬਾਕੀ ਰਕਮ ਬਾਅਦ ’ਚ ਦੇਣ ਦੀ ਵਿਵਸਥਾ ਹੋਵੇਗੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਮਾਮਲੇ ’ਚ ਸਬੰਧਤ ਧਿਰ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਪੜ੍ਹੋ ਇਹ ਵੀ - UP 'ਚ ਵੱਡੀ ਵਾਰਦਾਤ: ਕਲਯੁੱਗੀ ਪੁੱਤਰ ਨੇ ਕੁਹਾੜੀ ਨਾਲ ਵੱਢ 'ਤਾ ਪਿਓ, ਸਿਰ ਤੇ ਗਲੇ 'ਤੇ 8 ਵਾਰ...

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਦੋਸ਼ ਅਤੇ ਵੀਡੀਓ ਚੋਣ ਮਾਹੌਲ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉੱਥੇ ਹੀ, ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਬਸਪਾ ’ਤੇ ਨਿਸ਼ਾਨਾ ਵਿੰਨ੍ਹੇ ਜਾਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਫਿਲਹਾਲ, ਵੀਡੀਓ ਦੀ ਸੱਚਾਈ ਅਤੇ ਉਸ ’ਚ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ। ਮਾਮਲੇ ’ਚ ਅਧਿਕਾਰਤ ਜਾਂਚ ਜਾਂ ਪਾਰਟੀ ਵੱਲੋਂ ਸਪੱਸ਼ਟੀਕਰਨ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।

ਪੜ੍ਹੋ ਇਹ ਵੀ - ਬੈਨ ਰਹੇਗਾ Telegram! ਦਿੱਲੀ ਹਾਈਕੋਰਟ ਨੇ ਸੁਣਾਇਆ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News