ਨਰਿੰਦਰ ਮੋਦੀ ਨੂੰ PM ਬਣੇ ਹੋਏ 12 ਸਾਲ ! ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ

Tuesday, Jun 09, 2026 - 05:19 PM (IST)

ਨਰਿੰਦਰ ਮੋਦੀ ਨੂੰ PM ਬਣੇ ਹੋਏ 12 ਸਾਲ ! ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ- ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਮੰਗਲਵਾਰ ਨੂੰ 12 ਸਾਲ ਪੂਰੇ ਹੋਣ 'ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੇਸ਼ ਨੇ ਪਹਿਲੀ ਵਾਰ ਗਰੀਬ ਕਲਿਆਣ ਅਤੇ ਬੇਮਿਸਾਲ ਵਿਕਾਸ ਨੂੰ ਇਕੱਠੇ ਸਾਕਾਰ ਹੁੰਦੇ ਦੇਖਿਆ ਹੈ। ਸ਼ਾਹ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਿਹਨਤ ਨਾਲ ਇਨ੍ਹਾਂ 12 ਸਾਲਾਂ 'ਚ ਇਕ ਦਿਨ ਵੀ ਛੁੱਟੀ ਲਏ ਬਿਨਾਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ,''ਮੋਦੀ ਜੀ ਦੀ ਅਗਵਾਈ 'ਚ ਇਨ੍ਹਾਂ 12 ਸਾਲਾਂ 'ਚ ਦੇਸ਼ ਨੇ ਪਹਿਲੀ ਵਾਰ ਗਰੀਬ ਕਲਿਆਣ ਅਤੇ ਬੇਮਿਸਾਲ ਵਿਕਾਸ ਨੂੰ ਸਾਕਾਰ ਹੁੰਦੇ ਦੇਖਿਆ ਹੈ।'' ਗ੍ਰਹਿ ਮੰਤਰੀ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ, 4 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਪੱਕਾ ਘਰ, 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ, 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇਣ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਦੇਸ਼ ਭਰ 'ਚ 90 ਤੋਂ ਵੱਧ ਹਵਾਈ ਅੱਡੇ, 140 ਤੋਂ ਵੱਧ ਵੰਦੇ ਭਾਰਤ ਰੇਲ ਗੱਡੀਆਂ ਸ਼ੁਰੂ ਕੀਤੇ ਜਾਣ ਤੋਂ ਇਲਾਵਾ 1.45 ਲੱਖ ਕਿਲੋਮੀਟਰ ਸੜਕਾਂ ਅਤੇ 3,000 ਕਿਲੋਮੀਟਰ ਆਧੁਨਿਕ ਐਕਸਪ੍ਰੈੱਸ ਵੇਅ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ। ਭਾਰਤ ਦੇ ਆਰਥਿਕ ਵਾਧੇ ਦਾ ਹਵਾਲਾ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਦੀ ਅਘੲਆਈ 'ਚ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੀ ਅਰਥਵਿਵਸਥਾ ਬਣ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ,''ਮੋਦੀ ਜੀ ਨੇ ਆਪਣੀ ਮਿਹਨਤ ਨਾਲ ਇਨ੍ਹਾਂ 12 ਸਾਲਾਂ 'ਚ ਇਕ ਦਿਨ ਵੀ ਛੁੱਟੀ ਲਏ ਬਿਨਾਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਕੀਤੀ ਹੈ।'' ਉਨ੍ਹਾਂ ਕਿਹਾ ਕਿ ਅਜਿਹੀ ਤਬਦੀਲੀ ਉਦੋਂ ਸੰਭਵ ਹੁੰਦੀ ਹੈ, ਜਦੋਂ ਲੀਡਰਸ਼ਿਪ ਦੀ ਨੀਅਤ ਸਾਫ਼ ਹੋਵੇ, ਟੀਚਾ ਰਾਸ਼ਟਰਹਿੱਤ ਹੋਵੇ ਅਤੇ ਪੂਰਾ ਸਮਰਪਣ ਹੋਵੇ। ਸਾਲ 2024 ਦੀਆਂ ਲੋਕ ਸਭਾ ਚੋਣਾਂ 'ਚ ਇਕ ਹੋਰ ਜਿੱਤ ਤੋਂ ਬਾਅਦ, ਨਰਿੰਦਰ ਮੋਦੀ ਨੇ 9 ਜੂਨ 2024 ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਪਹਿਲੀ ਵਾਰ 26 ਮਈ 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਦਾ ਦੂਜਾ ਕਾਰਜਕਾਲ 30 ਮਈ 2019 ਨੂੰ ਸ਼ੁਰੂ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News