ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਰ''ਤਾ ਐਲਾਨ

Tuesday, Jun 23, 2026 - 04:08 PM (IST)

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਰ''ਤਾ ਐਲਾਨ

ਨਵੀਂ ਦਿੱਲੀ- ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (NAFED) ਅਤੇ ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ (NCCF) ਨੂੰ ਕਿਸਾਨਾਂ ਤੋਂ ਸਿੱਧੇ ਦਾਲਾਂ ਅਤੇ ਤੇਲ ਬੀਜ ਖਰੀਦਣ ਦੇ ਨਿਰਦੇਸ਼ ਦਿੱਤੇ, ਤਾਂ ਕਿ ਵਿਚੋਲਿਆਂ ਦੀ ਭੂਮਿਕਾ ਖਤਮ ਹੋਵੇ ਅਤੇ ਦੇਸ਼ ਦੀ ਇਨ੍ਹਾਂ ਵਸਤੂਆਂ ਦੇ ਆਯਾਤ 'ਤੇ ਨਿਰਭਰਤਾ ਘਟਾਈ ਜਾ ਸਕੇ। NAFED ਦੀ ਚਾਰ ਪਹਿਲ ਦੀ ਸ਼ੁਰੂਆਤ ਮੌਕੇ ਆਯੋਜਿਤ ਇਕ ਸਮਾਗਮ 'ਚ ਸ਼ਾਹ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ 'ਚ ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਵਧਿਆ ਹੈ, ਪਰ ਘੱਟੋ-ਘੱਟ ਸਮਰਥਨ ਮੁੱਲ (MSP) ਦੇ ਲਾਭਾਂ ਤੱਕ ਪੂਰੀ ਪਹੁੰਚ ਨਾ ਹੋਣ ਕਾਰਨ ਆਤਮਨਿਰਭਰਤਾ ਹਾਸਲ ਨਹੀਂ ਹੋ ਸਕੀ ਹੈ।

ਖਰੀਦ 'ਚ ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰਨ ਦੀ ਲੋੜ

ਉਨ੍ਹਾਂ ਕਿਹਾ, "ਖਰੀਦ 'ਚ ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰਨ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ NAFED ਅਤੇ NCCF ਕਿਸਾਨਾਂ ਤੋਂ ਸਿੱਧੇ ਦਾਲਾਂ ਅਤੇ ਤੇਲ ਬੀਜ ਖਰੀਦਣ, ਤਾਂ ਜੋ ਲਾਭ ਸਿੱਧੇ ਕਿਸਾਨਾਂ ਤੱਕ ਪਹੁੰਚਾਏ ਜਾ ਸਕਣ।" ਸ਼ਾਹ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ 2 ਸਾਲਾਂ ਦੀ ਸਮਾਂ ਸੀਮਾ ਨਿਰਧਾਰਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਦੇ ਅੰਦਰ, ਕਿਸਾਨ ਆਪਣੀਆਂ ਉਪਜਾਂ ਸਿੱਧੇ ਇਨ੍ਹਾਂ ਸਹਿਕਾਰੀ ਸੰਸਥਾਵਾਂ ਨੂੰ ਵੇਚ ਸਕਣਗੇ ਅਤੇ ਬਿਨਾਂ ਕਿਸੇ ਵਿਚੋਲੇ ਦੇ ਭੁਗਤਾਨ ਪ੍ਰਾਪਤ ਕਰ ਸਕਣਗੇ। ਭਾਰਤ ਆਪਣੀ ਘਰੇਲੂ ਘਾਟ ਨੂੰ ਪੂਰਾ ਕਰਨ ਲਈ ਹਰ ਸਾਲ ਲਗਭਗ 60-70 ਲੱਖ ਟਨ ਦਾਲਾਂ ਅਤੇ 15-16 ਮਿਲੀਅਨ ਟਨ ਖਾਣ ਵਾਲੇ ਤੇਲ ਦਾ ਆਯਾਤ ਕਰਦਾ ਹੈ।

NAFED ਦੀ ਵਿੱਤੀ ਸਥਿਤੀ 'ਚ ਸੁਧਾਰ ਦੀ ਕੀਤੀ ਪ੍ਰਸ਼ੰਸਾ

ਸ਼ਾਹ ਨੇ NAFED ਦੀ ਵਿੱਤੀ ਸਥਿਤੀ 'ਚ ਸੁਧਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਲ 2013 'ਚ ਸਹਿਕਾਰੀ ਸੰਸਥਾ ਗੰਭੀਰ ਸੰਕਟ 'ਚ ਸੀ ਅਤੇ ਸਰਕਾਰ ਨੂੰ ਇਸ ਨੂੰ ਬਚਾਉਣ ਲਈ ਦਖਲ ਦੇਣਾ ਪਿਆ ਸੀ। ਹਾਲਾਂਕਿ, NAFED ਦਾ ਸਾਲਾਨਾ ਕਾਰੋਬਾਰ 500 ਕਰੋੜ ਰੁਪਏ ਤੋਂ ਵੱਧ ਕੇ ਵਿੱਤ ਸਾਲ 2024-25 'ਚ 30,000 ਕਰੋੜ ਰੁਪਏ ਹੋ ਗਿਆ ਅਤੇ ਇਸ ਦੀ ਪਹੁੰਚ 76 ਲੱਖ ਕਿਸਾਨਾਂ ਤੱਕ ਹੋ ਚੁੱਕੀ ਹੈ ਹੈ। ਸਹਿਕਾਰਤਾ ਮੰਤਰੀ ਨੇ ਹੁਣ NAFED ਨੂੰ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਣ ਲਈ ਕਿਹਾ। 

ਇਸ ਮੌਕੇ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਲਾਂ ਅਤੇ ਤੇਲ ਬੀਜਾਂ 'ਚ ਆਤਮਨਿਰਭਰਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਪਹਿਲਾਂ ਤੋਂ ਹੀ ਤਿੰਨ ਕਿਸਮਾਂ ਦੀਆਂ ਦਾਲਾਂ ਨੂੰ ਲਾਹੇਵੰਦ ਕੀਮਤਾਂ 'ਤੇ ਖਰੀਦ ਰਹੀ ਹੈ। NAFED ਦੁਆਰਾ ਸ਼ੁਰੂ ਕੀਤੀਆਂ ਗਈਆਂ ਚਾਰ ਪਹਿਲਕਦਮੀਆਂ 'ਚ ਡਿਜੀਟਲ ਨੀਲਾਮੀ ਪਲੇਟਫਾਰਮ "nafex.in" ਸ਼ਾਮਲ ਹੈ, ਜੋ ਦਾਲਾਂ ਅਤੇ ਤੇਲ ਬੀਜਾਂ ਦੀ ਪਾਰਦਰਸ਼ੀ ਨੀਲਾਮੀ ਨੂੰ ਯਕੀਨੀ ਬਣਾਏਗਾ। ਇਸ ਤੋਂ ਪਹਿਲਾਂ, NAFED ਨਿੱਜੀ ਪਲੇਟਫਾਰਮਾਂ-  mjunction, NEML, ਅਤੇ eTech ਰਾਹੀਂ ਸਾਲਾਨਾ ਲਗਭਗ 2 ਮਿਲੀਅਨ ਟਨ ਉਪਜ ਦੀ ਨੀਲਾਮੀ ਕਰਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News