ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ ਸ਼ਾਹ : ਜੈਰਾਮ ਰਮੇਸ਼

Wednesday, Jun 17, 2026 - 12:56 PM (IST)

ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ ਸ਼ਾਹ : ਜੈਰਾਮ ਰਮੇਸ਼

ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ 17 ਅਪ੍ਰੈਲ ਨੂੰ ਲੋਕ ਸਭਾ 'ਚ ਸੰਵਿਧਾਨ ਸੋਧ ਬਿੱਲ ਪਾਸ ਕਰਵਾਉਣ 'ਚ ਨਾਕਾਮ ਰਹਿਣ ਨਾਲ ਹੋਈ "ਸ਼ਰਮਿੰਦਗੀ" ਦੀ ਭਰਪਾਈ ਲਈ ਵਿਰੋਧੀ ਧਿਰ 'ਤੇ 'ਹਮਲਾ' ਕਰ ਰਹੇ ਹਨ ਅਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ। ਵਿਰੋਧੀ ਪਾਰਟੀ ਨੇ ਕਿਹਾ ਕਿ ਸ਼ਾਹ ਦੇ ਲਾਲਚਾਂ ਕਾਰਨ ਅਜਿਹੇ ਕਈ ਨੇਤਾ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣ ਲਈ ਆਕਰਸ਼ਿਤ ਹੋ ਰਹੇ ਹਨ, ਜੋ ਸਿਰਫ਼ 2 ਸਾਲ ਪਹਿਲਾਂ ਭਾਜਪਾ-ਵਿਰੋਧੀ ਏਜੰਡੇ ਦੇ ਜ਼ੋਰ 'ਤੇ ਚੁਣੇ ਗਏ ਸਨ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ,"ਕੇਂਦਰੀ ਗ੍ਰਹਿ ਮੰਤਰੀ ਵਿਰੋਧੀ ਧਿਰ 'ਤੇ ਲਗਾਤਾਰ ਹਮਲੇ ਅਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖੇ ਹੋਏ ਹਨ ਤਾਂ ਕਿ 17 ਅਪ੍ਰੈਲ, 2026 ਨੂੰ ਲੋਕ ਸਭਾ 'ਚ ਆਪਣੀ ਉਸ ਸ਼ਰਮਨਾਕ ਹਾਰ ਦੀ ਭਰਪਾਈ ਸਕਣ, ਜਦੋਂ ਉਹ ਹੱਦਬੰਦੀ ਬਿੱਲ ਨੂੰ ਪਾਸ ਕਰਵਾਉਣ 'ਚ ਅਸਫ਼ਲ ਰਹੇ ਸਨ।''

PunjabKesari

ਰਮੇਸ਼ ਨੇ ਕਿਹਾ,''ਉਨ੍ਹਾਂ ਦੇ ਲਾਲਚਾਂ ਨਾਲ ਅਜਿਹੇ ਕਈ ਲੋਕ ਹੁਣ ਭਾਜਪਾ 'ਚ ਸ਼ਾਮਲ ਹੋਣ ਲਈ ਆਕਰਸ਼ਿਤ ਹੋ ਰਹੇ ਹਨ, ਜੋ ਸਿਰਫ਼ 2 ਸਾਲ ਪਹਿਲੇ ਭਾਜਪਾ-ਵਿਰੋਧੀ ਏਜੰਡੇ ਦੇ ਜ਼ੋਰ 'ਤੇ ਚੁਣੇ ਗਏ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਦਿੱਤੇ ਜਾ ਰਹੇ ਲਾਲਚ ਅਤੇ ਲਾਭ ਇੰਨੇ ਵੱਡੇ ਹਨ ਕਿ ਉਨ੍ਹਾਂ ਦੀ ਕਲਪਣਾ ਵੀ ਕਠਿਨ ਹੈ।'' ਉਨ੍ਹਾਂ ਕਿਹਾ,''ਗ੍ਰਹਿ ਮੰਤਰੀ ਪੂਰੀ ਤਰ੍ਹਾਂ ਨਾਲ ਬੇਰਹਿਮ ਅਤੇ ਮੌਕਾਪ੍ਰਸਤ ਮੁਹਿੰਮ ਚਲਾ ਰਹੇ ਹਨ, ਜਿਸ ਨੂੰ ਭਰਪੂਰ ਸਰੋਤਾਂ ਦਾ ਸਹਾਰਾ ਪ੍ਰਾਪਤ ਹੈ। ਇਹ ਮੁਹਿੰਮ ਠੀਕ ਮਿਊਚੁਅਲ ਫੰਡ ਉਦਯੋਗ ਦੀ ਤਰ੍ਹਾਂ ਹੈ, ਜੋ ਵੱਖ-ਵੱਖ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਯੋਜਨਾਵਾਂ ਅਤੇ 'ਉਤਪਾਦ' ਉਪਲੱਬਧ ਕਰਵਾਉਂਦਾ ਹੈ। ਉਨ੍ਹਾਂ ਦੀ ਨੈਤਿਕ ਗਿਰਾਵਟ ਦੀ ਕੋਈ ਸੀਮਾ ਨਹੀਂ ਹੈ ਪਰ ਉਹ ਆਪਣੇ ਅੰਤਿਮ ਉਦੇਸ਼ 'ਚ ਸਫ਼ਲ ਨਹੀਂ ਹੋਣਗੇ।''

ਉਨ੍ਹਾਂ ਦੀ ਇਹ ਟਿੱਪਣੀ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੇਤਾ ਸੰਜੇ ਰਾਊਤ ਦੇ ਮੰਗਲਵਾਰ ਦੇਰ ਰਾਤ ਕੀਤੇ ਗਏ ਉਸ ਦਾਅਵੇ ਤੋਂ ਬਾਅਦ ਆਈ ਹੈ ਕਿ 'ਮਹਾਰਾਸ਼ਟਰ ਦੇ ਸੰਸਦ ਮੈਂਬਰਾਂ ਨੂੰ ਖਰੀਦਣ' ਲਈ 15 ਕਰੋੜ ਰੁਪਏ ਦੀ ਪੇਸ਼ਗੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਦਾਅਵੇ ਨਾਲ ਸ਼ਿਵ ਸੈਨਾ (ਉਬਾਠਾ) ਦੇ ਕੁਝ ਲੋਕ ਸਭਾ ਮੈਂਬਰਾਂ ਦੇ ਪਾਲਾ ਬਦਲਣ ਦੀਆਂ ਅਟਕਲਾਂ ਨੂੰ ਹੋਰ ਜ਼ੋਰ ਮਿਲਿਆ। ਇਸ ਤੋਂ ਪਹਿਲਾਂ, ਤ੍ਰਿਣਮੂਲ ਕਾਂਗਰਸ ਦੇ 20 ਬਾਗੀ ਸੰਸਦ ਮੈਂਬਰਾਂ ਨੇ ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰ ਕੇ ਤ੍ਰਿਪੁਰਾ ਦੇ ਰਜਿਸਟਰਡ ਪਰ ਗੈਰ-ਮਾਨਤਾ ਪ੍ਰਾਪਤ ਰਾਜਨੀਤਕ ਦਲ 'ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ਼ ਇੰਡੀਆ' (ਐੱਨਸੀਪੀਆਈ) 'ਚ ਰਲੇਵੇਂ ਦਾ ਐਲਾਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News