ਸਾਬਕਾ PM ਦੇ ਪੁੱਤ ਨਾਲ ਹੀ ਹੋ ਗਈ ਕਰੋੜਾਂ ਦੀ ਠੱਗੀ ! Cyber Fraud ਨੇ ਇੰਝ ਰਚੀ ਖੇਡ

Thursday, Jun 18, 2026 - 04:04 PM (IST)

ਸਾਬਕਾ PM ਦੇ ਪੁੱਤ ਨਾਲ ਹੀ ਹੋ ਗਈ ਕਰੋੜਾਂ ਦੀ ਠੱਗੀ ! Cyber Fraud ਨੇ ਇੰਝ ਰਚੀ ਖੇਡ

ਨਵੀਂ ਦਿੱਲੀ-  ਸਾਈਬਰ ਧੋਖਾਧੜੀ ਨੇ ਰਾਜ ਸਭਾ ਦੇ ਸਾਬਕਾ ਮੈਂਬਰ ਨਰੇਸ਼ ਗੁਜਰਾਲ ਦੀ ਪਛਾਣ ਦਾ ਇਸਤੇਮਾਲ ਕਰ ਕੇ ਆਨਲਾਈਨ 'ਮੈਸੇਜਿੰਗ ਐਪਲੀਕੇਸ਼ਨ' ਦੇ ਮਾਧਿਅਮ ਨਾਲ ਉਨ੍ਹਾਂ ਦੀ ਕੰਪਨੀ ਦੇ ਵਿੱਤੀ ਕਰਮਚਾਰੀਆਂ ਤੋਂ 7.8 ਕਰੋੜ ਰੁਪਏ ਦੀ ਠੱਗੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਰੇਸ਼ ਗੁਜਰਾਲ (78) ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਹਨ। ਇੰਦਰ ਕੁਮਾਰ ਗੁਜਰਾਲ 1977 ਤੋਂ 1998 ਤੱਕ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਰਹੇ ਸਨ। ਦਿੱਲੀ ਪੁਲਸ ਕੋਲ ਮੰਗਲਵਾਰ ਨੂੰ ਧੋਖਾਧੜੀ ਦੇ ਮਾਮਲੇ 'ਚ ਇਕ ਈ-ਐੱਫਆਈਆਰ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ। ਪੁਲਸ ਅਨੁਸਾਰ, ਇਹ ਧੋਖਾਧੜੀ 12 ਤੋਂ 16 ਜੂਨ ਵਿਚਾਲੇ ਹੋਈ।

ਇਸ ਦੌਰਾਨ ਠੱਗਾਂ ਨੇ ਨਰੇਸ਼ ਗੁਜਰਾਲ ਦੀ 'ਡਿਸਪਲੇ ਪਿਕਚਰ' (ਡੀਪੀ) ਦਾ ਇਸਤੇਮਾਲ ਕਰ ਕੇ ਇਕ ਆਨਲਾਈਨ 'ਮੈਸੇਜਿੰਗ' ਮੰਚ 'ਤੇ ਅਕਾਊਂਟ ਬਣਾਇਆ। ਇਸ ਤੋਂ ਬਾਅਦ ਧੋਖਾਧੜੀ ਕਰਨ ਵਾਲਿਆਂ ਨੇ ਉਨ੍ਹਾਂ ਦੇ ਇਕ ਕਰਮਚਾਰੀ ਨੂੰ ਸੰਦੇਸ਼ ਭੇਜ ਕੇ ਕਾਰੋਬਾਰੀ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਇਕ ਬੈਂਕ ਖਾਤੇ 'ਚ 'ਰਿਅਲ-ਟਾਈਮ ਗ੍ਰਾਸ ਸੇਟਲਮੈਂਟ' (ਆਰਟੀਜੀਐੱਸ) ਦੇ ਮਾਧਿਅਮ ਨਾਲ ਤੁਰੰਤ ਧਨ ਰਾਸ਼ੀ ਟਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ। ਪੁਲਸ ਨੇ ਦੱਸਿਆ ਕਿ ਨਿਰਦੇਸ਼ਾਂ ਨੂੰ ਸਹੀ ਮੰਨ ਕੇ ਕਰਮਚਾਰੀ ਨੇ ਚਾਰ ਦਿਨਾਂ 'ਚ 4 ਵਾਰ ਆਰਟੀਜੀਐੱਸ  ਰਾਹੀਂ 7.8 ਕਰੋੜ ਰੁਪਏ, ਦੱਸੇ ਗਏ ਖਾਤੇ 'ਚ ਭੇਜ ਦਿੱਤੇ। 

ਇਹ ਕਰਮਚਾਰੀ ਗੁਜਰਾਲ ਦੀ ਕੰਪਨੀ ਦਾ ਵਿੱਤੀ ਕੰਮਕਾਜ ਦੇਖਦਾ ਹੈ। ਇਹ ਠੱਗੀ 16 ਜੂਨ ਨੂੰ ਉਦੋਂ ਸਾਹਮਣੇ ਆਈ, ਜਦੋਂ ਗੁਜਰਾਲ ਦੀ ਧੀ ਦੀ ਨਜ਼ਰ ਇਨ੍ਹਾਂ ਲੈਣ-ਦੇਣ 'ਤੇ ਪਈ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਪਿਤਾ ਤੋਂ ਇਸ ਬਾਰੇ ਪੁਸ਼ਟੀ ਕੀਤੀ। ਪੁਲਸ ਨੇ ਦੱਸਿਆ ਕਿ ਨਰੇਸ਼ ਗੁਜਰਾਲ ਨੇ ਅਜਿਹੇ ਕੋਈ ਵੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕੀਤਾ ਅਤੇ ਪੈਸੇ ਭੇਜੇ ਜਾਣ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਪਰਿਵਾਰ ਅਤੇ ਕੰਪਨੀ ਦੇ ਕਰਮਚਾਰੀਆਂ ਨੂੰ ਅਹਿਸਾਸ ਹੋਇਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਜਾਂਚਕਰਤਾਵਾਂ ਨੇ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਨ ਨਾਲ ਅਧਿਕਾਰੀਆਂ ਨੂੰ ਠੱਗੇ ਹੋਏ ਪੈਸਿਆਂ 'ਚੋਂ ਕਰੀਬ 4 ਕਰੋੜ ਰੁਪਏ 'ਫ੍ਰੀਜ਼' ਕਰਾਉਣ 'ਚ ਕਾਮਯਾਬੀ ਮਿਲੀ। ਪੁਲਸ ਹੁਣ ਇਹ ਦੇਖ ਰਹੀ ਹੈ ਕਿ ਪੈਸਾ ਕਿੱਥੇ-ਕਿੱਥੇ ਭੇਜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News